BDay Spl: ਰਤਨ ਟਾਟਾ ਨਾਲ ਟੁੱਟਿਆ ਸੀ ਰਿਸ਼ਤਾ, ਇਸ ਕ੍ਰਿਕਟਰ ਨੂੰ ਦਿਲ ਦੇ ਬੈਠੀ ਸੀ ਇਹ ਅਦਾਕਾਰਾ

Thursday, Oct 17, 2024 - 12:24 PM (IST)

BDay Spl: ਰਤਨ ਟਾਟਾ ਨਾਲ ਟੁੱਟਿਆ ਸੀ ਰਿਸ਼ਤਾ, ਇਸ ਕ੍ਰਿਕਟਰ ਨੂੰ ਦਿਲ ਦੇ ਬੈਠੀ ਸੀ ਇਹ ਅਦਾਕਾਰਾ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅੱਜ ਆਪਣਾ 77ਵਾਂ ਜਨਮਦਿਨ ਮਨਾ ਰਹੀ ਹੈ। ਇਸ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ। ਜੇਕਰ ਉਨ੍ਹਾਂ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਰਤਨ ਟਾਟਾ ਨਾਲ ਕਈ ਸਾਲਾਂ ਤੱਕ ਖਾਸ ਰਿਸ਼ਤਾ ਸੀ ਪਰ ਉਹ ਬਾਅਦ 'ਚ ਇੱਕ ਕ੍ਰਿਕਟਰ ਦੇ ਪਿਆਰ ਵਿੱਚ ਪਾਗਲ ਹੋ ਗਈ ਸੀ। ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਅਦਾਕਾਰਾ ਸਿਮੀ ਗਰੇਵਾਲ ਦੀ। ਜਾਣੋ ਸਿਮੀ ਗਰੇਵਾਲ ਦੇ ਜਨਮਦਿਨ 'ਤੇ ਉਨ੍ਹਾਂ ਦੀ ਲਵ ਲਾਈਫ ਬਾਰੇ...

 

PunjabKesari

ਸਿਮੀ ਗਰੇਵਾਲ ਮਨਾ ਰਹੀ ਹੈ 77ਵਾਂ ਜਨਮਦਿਨ 
ਸਿਮੀ ਗਰੇਵਾਲ ਦਾ ਜਨਮ 17 ਅਕਤੂਬਰ 1947 ਨੂੰ ਲੁਧਿਆਣਾ 'ਚ ਇੱਕ ਫੌਜੀ ਅਫਸਰ ਦੇ ਘਰ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਉਨ੍ਹਾਂ ਦੀ ਪਹਿਲੀ ਫਿਲਮ ਸਾਲ 1962 'ਚ ਰਿਲੀਜ਼ ਹੋਈ ਸੀ। ਜਿਸ ਦਾ ਨਾਂ 'ਟਾਰਜ਼ਨ ਗੋਜ਼ ਟੂ ਇੰਡੀਆ' ਸੀ। ਅਦਾਕਾਰਾ ਨੂੰ ਭਾਵੇਂ ਫਿਲਮ 'ਤੀਨ ਦੇਵੀਆਂ' ਤੋਂ ਪਛਾਣ ਮਿਲੀ ਪਰ ਸਿਮੀ ਗਰੇਵਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਇਕ ਸਮਾਂ ਸੀ ਜਦੋਂ ਸਿਮੀ ਦਾ ਉਦਯੋਗਪਤੀ ਰਤਨ ਟਾਟਾ ਨਾਲ ਅਫੇਅਰ ਸੀ, ਦੋਵੇਂ ਇਕ-ਦੂਜੇ ਨਾਲ ਵਿਆਹ ਕਰਨ ਵਾਲੇ ਸਨ ਪਰ ਫਿਰ ਅਚਾਨਕ ਦੋਹਾਂ 'ਚ ਦੂਰੀ ਆ ਗਈ ਅਤੇ ਉਹ ਹਮੇਸ਼ਾ ਲਈ ਵੱਖ ਹੋ ਗਏ। ਇਸ ਦੇ ਨਾਲ ਹੀ ਰਤਨ ਟਾਟਾ ਤੋਂ ਪਹਿਲਾਂ ਸਿਮੀ ਗਰੇਵਾਲ ਭਾਰਤੀ ਕ੍ਰਿਕਟਰ ਦੇ ਪਿਆਰ 'ਚ ਪਾਗਲ ਸੀ। ਉਹ ਭਾਰਤੀ ਕ੍ਰਿਕਟਰ ਨਵਾਬ ਮਨਸੂਰ ਅਲੀ ਖਾਨ ਪਟੌਦੀ ਸਨ ਪਰ ਕਿਸੇ ਕਾਰਨ ਇਹ ਰਿਸ਼ਤਾ ਵੀ ਵਿਆਹ ਤੱਕ ਨਹੀਂ ਪਹੁੰਚ ਸਕਿਆ।

ਮਨਸੂਰ ਨੇ ਸਿਮੀ ਗਰੇਵਾਲ ਨਾਲੋਂ ਤੋੜ ਲਿਆ ਸੀ ਰਿਸ਼ਤਾ
ਜਦੋਂ ਸਿਮੀ ਗਰੇਵਾਲ ਦਾ ਨਾਂ ਕ੍ਰਿਕਟਰ ਨਵਾਬ ਮਨਸੂਰ ਅਲੀ ਖਾਨ ਪਟੌਦੀ ਨਾਲ ਜੁੜਿਆ ਤਾਂ ਹਰ ਕੋਈ ਸੋਚਣ ਲੱਗਾ ਕਿ ਦੋਵੇਂ ਵਿਆਹ ਕਰ ਲੈਣਗੇ ਪਰ ਸ਼ਰਮੀਲਾ ਟੈਗੋਰ ਵਿਚਕਾਰ ਆ ਗਈ। ਕਿਹਾ ਜਾਂਦਾ ਹੈ ਕਿ ਮਨਸੂਰ ਨੇ ਅਦਾਕਾਰਾ ਦੀ ਖ਼ਾਤਰ ਸਿਮੀ ਗਰੇਵਾਲ ਨਾਲੋਂ ਰਿਸ਼ਤਾ ਤੋੜਨ ਦਾ ਫ਼ੈਸਲਾ ਕੀਤਾ ਸੀ, ਜਿਸ ਕਾਰਨ ਉਹ ਬਹੁਤ ਦੁਖੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News