ਪਤਨੀ ਗਿੰਨੀ ਤੇ ਦੂਜੇ ਬੱਚੇ ਦੇ ਸੁਆਗਤ ਲਈ ਕਪਿਲ ਨੇ ਲਿਆ ਸ਼ੋਅ ਬੰਦ ਕਰਨ ਦਾ ਫ਼ੈਸਲਾ

Thursday, Jan 28, 2021 - 05:52 PM (IST)

ਪਤਨੀ ਗਿੰਨੀ ਤੇ ਦੂਜੇ ਬੱਚੇ ਦੇ ਸੁਆਗਤ ਲਈ ਕਪਿਲ ਨੇ ਲਿਆ ਸ਼ੋਅ ਬੰਦ ਕਰਨ ਦਾ ਫ਼ੈਸਲਾ

ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਛੇਤੀ ਹੀ ਆਫ ਏਅਰ ਹੋਣ ਜਾ ਰਿਹਾ ਹੈ। ਕਈ ਲੋਕ ਇਸ ਗੱਲ ਦੀ ਕਿਆਸ ਲਗਾ ਰਹੇ ਸਨ ਕਿ ਆਖਿਰ ਅਜਿਹਾ ਕਿਉਂ ਹੋ ਰਿਹਾ ਹੈ ਪਰ ਹੁਣ ਕਪਿਲ ਸ਼ਰਮਾ ਨੇ ਖੁਦ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਉਹ ਅਜਿਹਾ ਆਪਣੀ ਪਤਨੀ ਦੇ ਦੂਜੀ ਵਾਰ ਮਾਂ ਬਣਨ ਦੇ ਚਲਦਿਆਂ ਕਰ ਰਹੇ ਹਨ।

ਕਪਿਲ ਸ਼ਰਮਾ ਨੇ ਵੀਰਵਾਰ ਨੂੰ ਟਵਿਟਰ ’ਤੇ ਆਪਣੇ ਪ੍ਰਸ਼ੰਸਕਾਂ ਨਾਲ #AskKapil ਦੇ ਰਾਹੀਂ ਦਿਲ ਦੀਆਂ ਗੱਲਾਂ ਕੀਤੀਆਂ। ਕਪਿਲ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਕ ਯੂਜ਼ਰ ਨੇ ਕਪਿਲ ਕੋਲੋਂ ਪੁੱਛਿਆ ਕਿ ਉਹ ਆਪਣਾ ਇਹ ਸ਼ੋਅ ਕਿਉਂ ਬੰਦ ਕਰ ਰਹੇ ਹਨ। ਇਸ ਸਵਾਲ ਦੇ ਜਵਾਬ ’ਚ ਕਪਿਲ ਨੇ ਕਿਹਾ, ‘ਕਿਉਂਕਿ ਮੈਂ ਆਪਣੇ ਦੂਜੇ ਬੱਚੇ ਦੇ ਸੁਆਗਤ ਲਈ ਆਪਣੀ ਪਤਨੀ ਨਾਲ ਘਰ ’ਚ ਸਮਾਂ ਬਿਤਾਉਣਾ ਹੈ।’ ਕਪਿਲ ਦੇ ਇਸ ਜਵਾਬ ਤੋਂ ਬਾਅਦ ਹੀ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਤੇ ਉਨ੍ਹਾਂ ਨੂੰ ਖੂਬ ਵਧਾਈਆਂ ਵੀ ਮਿਲ ਰਹੀਆਂ ਹਨ।

ਇੰਨਾ ਹੀ ਨਹੀਂ, ਜਦੋਂ ਇਕ ਯੂਜ਼ਰ ਨੇ ਪੁੱਛਿਆ ਕਿ ਉਹ ਅਨਾਇਰਾ ਲਈ ਕੀ ਚਾਹੁੰਦੇ ਹਨ ਭਰਾ ਜਾਂ ਭੈਣ ਤਾਂ ਕਪਿਲ ਨੇ ਜਵਾਬ ’ਚ ਲਿਖਿਆ, ‘ਲੜਕਾ ਜਾਂ ਲੜਕੀ, ਸਿਹਤਮੰਦ ਹੋਣ ਬਸ।’

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ ਦਸੰਬਰ 2018 ’ਚ ਗਰਲਫਰੈਂਡ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ ਤੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਕਪਿਲ ਪਿਤਾ ਬਣ ਗਏ ਸਨ। ਕਪਿਲ ਤੇ ਗਿੰਨੀ ਦੀ ਬੇਟੀ ਦਾ ਨਾਂ ਅਨਾਇਰਾ ਹੈ। ਹੁਣ ਕਪਿਲ ਇਕ ਵਾਰ ਮੁੜ ਪਿਤਾ ਬਣਨ ਜਾ ਰਹੇ ਹਨ।

ਨੋਟ– ਕਪਿਲ ਸ਼ਰਮਾ ਵਲੋਂ ਸਾਂਝੀ ਕੀਤੀ ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ?


author

Rahul Singh

Content Editor

Related News