ਨੀਆ ਸ਼ਰਮਾ ਨਾਲ ਆਪਣੀ ਲੜਾਈ ''ਤੇ ਰਵੀ ਦੁਬੇ ਨੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

Sunday, Oct 10, 2021 - 02:22 PM (IST)

ਨੀਆ ਸ਼ਰਮਾ ਨਾਲ ਆਪਣੀ ਲੜਾਈ ''ਤੇ ਰਵੀ ਦੁਬੇ ਨੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

ਮੁੰਬਈ : ਅਦਾਕਾਰ ਰਵੀ ਦੁਬੇ ਅਤੇ ਅਦਾਕਾਰਾ ਨੀਆ ਸ਼ਰਮਾ ਛੋਟੇ ਪਰਦੇ ਦੇ ਉਨ੍ਹਾਂ ਕਲਾਕਾਰਾਂ 'ਚੋਂ ਇਕ ਹਨ ਜਿਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੇ ਸ਼ੋਅ 'ਜਮਾਈ ਰਾਜਾ' 'ਚ ਇਕੱਠੇ ਕੰਮ ਕੀਤਾ ਸੀ। ਸ਼ੋਅ ਦੇ ਅੰਦਰ ਇਨ੍ਹਾਂ ਦੋਵਾਂ ਦੀ ਕੈਮਿਸਟਰੀ ਦੇਖਦੇ ਹੀ ਬਣਦੀ ਸੀ। ਸ਼ੋਅ 'ਜਮਾਈ ਰਾਜਾ' ਨੂੰ ਕਰਦੇ ਹੋਏ ਰਵੀ ਦੁਬੇ ਅਤੇ ਨੀਆ ਸ਼ਰਮਾ ਕਾਫ਼ੀ ਚੰਗੇ ਦੋਸਤ ਬਣ ਗਏ ਸੀ ਪਰ ਇਕ ਸਮਾਂ ਅਜਿਹਾ ਸੀ ਜਦੋਂ ਦੋਵਾਂ ਦੀ ਦੋਸਤੀ 'ਚ ਦਰਾਰ ਆ ਗਈ ਅਤੇ ਝਗੜਾ ਹੋ ਗਿਆ ਸੀ। ਨੀਆਂ ਸ਼ਰਮਾ ਨਾਲ ਦੋਸਤੀ ਖ਼ਤਮ ਹੋਣ ਨੂੰ ਲੈ ਕੇ ਹੁਣ ਰਵੀ ਦੁਬੇ ਨੇ ਪ੍ਰਤੀਕਿਰਿਆ ਦਿੱਤੀ ਹੈ।

Nia Sharma And Ravi Dubey On Beach Bold And Hot Photos Goes Viral On  Internet | Nia Sharma और Ravi Dubey ने समुद्र किनारे दिए ऐसे पोज, लोग बोले-  'So Hot' |

ਅਦਾਕਾਰ ਨੇ ਹਾਲ ਹੀ 'ਚ ਇਕ ਵੈੱਬਸਾਈਟ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੀਆ ਸ਼ਰਮਾ ਨਾਲ ਆਪਣੀ ਲੜਾਈ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਰਵੀ ਦੁਬੇ ਨੇ ਕਿਹਾ ਕਿ ਨੀਆ ਸ਼ਰਮਾ ਅਤੇ ਉਨ੍ਹਾਂ ਨੇ ਆਪਣੇ ਪ੍ਰੋਫੈਸ਼ਨਲ ਲਾਈਫ 'ਚ ਕਦੀ ਵੀ ਝਗੜੇ ਵਾਲੀਆਂ ਚੀਜ਼ਾਂ ਨੂੰ ਨਹੀਂ ਆਉਣ ਦਿੱਤਾ। ਰਵੀ ਦੁਬੇ ਮੁਤਾਬਕ ਇਕ ਸਮਾਂ ਅਜਿਹਾ ਸੀ ਜਦੋਂ ਨੀਆ ਸ਼ਰਮਾ ਅਤੇ ਉਹ ਇਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਸੀ ਅਤੇ ਕੁਝ ਮਹੀਨਿਆਂ ਤੱਕ ਗੱਲ ਵੀ ਨਹੀਂ ਕੀਤੀ ਸੀ ਬਾਵਜੂਦ ਇਸ ਦੇ ਇਨ੍ਹਾਂ ਦੋਵਾਂ ਨੇ ਆਪਣੀ ਪੂਰੀ ਪ੍ਰੋਫੈਸ਼ਨਲ ਲਾਈਫ ਨੂੰ ਸੰਭਾਲ ਲਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਰਵੀ ਦੁਬੇ ਤੇ ਨੀਆ ਸ਼ਰਮਾ ਨੇ ਆਪਣੇ 'ਚ ਸਾਰੇ ਮਤਭੇਦਾਂ ਨੂੰ ਖਤਮ ਕੀਤਾ ਅਤੇ ਅੱਜ ਫਿਰ ਤੋਂ ਚੰਗੇ ਦੋਸਤ ਬਣ ਗਏ। ਰਵੀ ਦੁਬੇ ਨੇ ਕਿਹਾ ਇਹ ਇਨ੍ਹਾਂ ਸਾਰੇ ਸਾਲਾਂ ਤੱਕ ਇਕੱਠੇ ਕੰਮ ਕਰਨ ਦੇ ਗੁਣ ਕਾਰਨ ਹੋਇਆ ਹੈ। ਮੈਂ ਅਤੇ ਨੀਆ, ਅਸੀਂ ਦੋਵਾਂ ਨੇ ਆਪਣੇ ਰਿਸ਼ਤੇ 'ਚ ਪਈ ਦਰਾੜ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸੰਭਾਲਿਆ।


author

Aarti dhillon

Content Editor

Related News