‘ਕਰਮਾ ਕਾਲਿੰਗ’ ਦੀ ਨਮਰਤਾ-ਵਰੁਣ ਬੋਲੇ, ਰਵੀਨਾ ਬਿਲਕੁਲ ਵੀ ਸੈਲਫਿਸ਼ ਐਕਟ੍ਰਸ ਨਹੀਂ
Saturday, Jan 20, 2024 - 01:37 PM (IST)
‘‘ਜਦੋਂ ਤੁਹਾਡਾ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਹੋਵੇ, ਉਦੋਂ ਇਕੋ ਹੀ ਰਸਤਾ ਬਚਦਾ ਹੈ, ਬਦਲਾ...’’। ਇਹ ਡਾਇਲਾਗ ਹੈ ਅਪਕਮਿੰਗ ਵੈੱਬ ਸੀਰੀਜ਼ ‘ਕਰਮਾ ਕਾਲਿੰਗ’ ਦਾ, ਜਿਸ ਵਿਚ ਰਵੀਨਾ ਟੰਡਨ ਇੰਦਰਾਣੀ ਕੋਠਾਰੀ ਬਣ ਕੇ ਓ.ਟੀ.ਟੀ. ਦੀ ਦੁਨੀਆ ਵਿਚ ਆਪਣੀ ਧਾਕ ਜਮਾਉਣ ਲਈ ਤਿਆਰ ਹਨ। ਇਸ ਸੀਰੀਜ਼ ਵਿਚ ਅਦਾਕਾਰਾ ਦੇ ਨਾਲ ਨਮਰਤਾ ਸੇਠ ਅਤੇ ਵਰੁਣ ਸੂਦ ਮੁੱਖ ਭੂਮਿਕਾਵਾਂ ਵਿਚ ਹਨ, ਜੋ ਪਹਿਲੀ ਵਾਰ ਐਕਟਿੰਗ ਵਿਚ ਹੱਥ ਅਜ਼ਮਾ ਰਹੇ ਹਨ। ਗਲੈਮਰ, ਚਮਕ, ਧੋਖਾ ਅਤੇ ਬਦਲੇ ਨਾਲ ਭਰਪੂਰ ਇਹ ਸੀਰੀਜ਼ 26 ਜਨਵਰੀ ਨੂੰ ਓ.ਟੀ.ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਹੋਣ ਜਾ ਰਹੀ ਹੈ। ਸੀਰੀਜ਼ ਬਾਰੇ ਨਮਰਤਾ ਤੇ ਵਰੁਣ ਨੇ ਜਗ ਬਾਣੀ/ਪੰਜਾਬ ਕੇਸਰੀ, ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਨਮਰਤਾ ਸੇਠ :
ਰਵੀਨਾ ਟੰਡਨ ਦੇ ਨਾਲ ਕੰਮ ਕਰਨਾ ਕਿੰਨਾ ਐਕਸਾਇਟਿਡ ਸੀ?
ਉਨ੍ਹਾਂ ਨਾਲ ਕੰਮ ਕਰਨਾ ਕਾਫ਼ੀ ਐਕਸਾਇਟਿਡ ਸੀ। ਪਹਿਲੀ ਮੁਲਾਕਾਤ ਮੌਕੇ ਜਦੋਂ ਅਸੀਂ ਸੈੱਟ ’ਤੇ ਮਿਲੇ ਸੀ ਤਾਂ ਅਸੀਂ ਕਾਫ਼ੀ ਕੰਫਰਟੇਬਲ ਸੀ। ਮੈਮ ਅਸਲ ਵਿਚ ਇੰਦਰਾਣੀ ਕੋਠਾਰੀ ਵਾਂਗ ਬਿਲਕੁਲ ਵੀ ਨਹੀਂ ਹਨ, ਉਨ੍ਹਾਂ ਕਾਫ਼ੀ ਕੰਫਰਟੇਬਲ ਫ਼ੀਲ ਕਰਵਾਇਆ ਸੀ। ਉਹ ਬਿਲਕੁਲ ਵੱਖ ਅਤੇ ਪਾਜ਼ੇਟਿਵ ਹਨ।
ਤੁਸੀਂ ਐਕਟਿੰਗ ਵਿਚ ਆਉਣ ਬਾਰੇ ਕਿਵੇਂ ਸੋਚਿਆ?
ਮੈਂ ਜਦੋਂ 16 ਸਾਲ ਦੀ ਸੀ ਉਦੋਂ ਤੋਂ ਹੀ ਮਾਡਲਿੰਗ ਕਰ ਰਹੀ ਸੀ। ਮਾਡਲਿੰਗ ਦੇ ਨਾਲ-ਨਾਲ ਪੜ੍ਹਾਈ ਵੀ ਕਰ ਰਹੀ ਸੀ। ਉਸ ਦੌਰਾਨ, ਮੈਨੂੰ ਆਡੀਸ਼ਨ ਲਈ ਕਾਫ਼ੀ ਫ਼ੋਨ ਆਉਂਦੇ ਸੀ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਆਡੀਸ਼ਨਾਂ ਵਿਚ ਰਿਜੈਕਸ਼ਨ ਵੀ ਹੁੰਦੇ ਹਨ।
ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਸੀ ਕਿ ਆਡੀਸ਼ਨ ਵਿਚ ਕੀ ਕਰਨਾ ਹੁੰਦਾ ਹੈ, ਇਸ ਲਈ ਮੈਂ 10 ਦਿਨਾਂ ਤਕ ਇਕ ਵਰਕਸ਼ਾਪ ਲਗਾਈ ਤਾਂ ਮੈਨੂੰ ਸਮਝ ਆਇਆ ਕਿ ਕੀ ਕਰਨਾ ਚਾਹੀਦਾ ਹੈ ਪਰ ਪੈਰੇਂਟਸ ਦਾ ਕਹਿਣਾ ਸੀ ਕਿ ਪਹਿਲਾਂ ਡਿਗਰੀ ਪੂਰੀ ਕਰਨੀ ਹੈ। ਇਸ ਦੇ ਬਾਅਦ ਮੈਂ ਮਾਸ ਕਾਮ ਕੰਪਲੀਟ ਕੀਤਾ, ਉਸ ਤੋਂ ਬਾਅਦ ਆਪਣੀ ਐਕਟਿੰਗ ’ਤੇ ਧਿਆਨ ਦਿੱਤਾ ਤਾਂ ਕਰਮਾ ਤੋਂ ਕਾਲ ਆਈ।
ਤੁਹਾਡੀ ਵਰੁਣ ਸੂਦ ਨਾਲ ਪਹਿਲੀ ਵਾਰ ਕਦੋਂ ਮੁਲਾਕਾਤ ਹੋਈ?
ਸਾਡੀ ਦੋਵਾਂ ਦਾ ਮੁਲਾਕਾਤ ‘ਕਰਮਾ ਕਾਲਿੰਗ’ ਦੇ ਆਡੀਸ਼ਨ ’ਤੇ ਹੋਈ ਸ ਪਰ ਉਦੋਂ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ ਸੀ। ਬਾਅਦ ਵਿਚ ਅਸੀਂ ਸੈੱਟ ’ਤੇ ਮਿਲੇ ਅਤੇ ਗੱਲਬਾਤ ਹੋਈ। ਸਾਡੇ ਕਰੈਕਟਰ ਲਈ ਜ਼ਰੂਰੀ ਸੀ ਕਿ ਅਸੀਂ ਇਕ-ਦੂਜੇ ਨੂੰ ਜਾਣੀਏ।
ਵਰੁਣ ਸੂਦ :
ਤੁਹਾਨੂੰ ਰਵੀਨਾ ਟੰਡਨ ਤੋਂ ਕੀ ਸਿੱਖਣ ਨੂੰ ਮਿਲਿਆ?
ਰਵੀਨਾ ਮੈਮ ਬਿਲਕੁਲ ਵੀ ਸੈਲਫਿਸ਼ ਐਕਟ੍ਰਸ ਨਹੀਂ ਹਨ। ਉਹ ਸਾਰਿਆਂ ਬਾਰੇ ਸੋਚਦੀ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹਨ। ਉਹ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਪੈਸ਼ੇਨੇਟ ਹਨ। ਉਨ੍ਹਾਂ ਦਾ ਇਕੋ-ਇਕ ਮੰਤਵ ਹੈ ਕਿ ਸ਼ੋਅ ਚੱਲਣਾ ਚਾਹੀਦਾ। ਜੇਕਰ ਕਿਸੇ ਸੀਨ ਵਿਚ ‘19-20’ ਦਾ ਅੰਤਰ ਹੁੰਦਾ ਹੈ ਤਾਂ ਉਹ ਉਸ ਨੂੰ ਸਮਝਾਉਂਦੇ ਹਨ ਅਤੇ ਦੱਸਦੀ ਕਿ ਸੀਨ ਨੂੰ ਬਿਹਤਰ ਕਿਵੇਂ ਬਣਾਇਆ ਜਾਵੇ। ਉਹ ਬਹੁਤ ਸਿਕਿਓਰ ਐਕਟ੍ਰਸ ਹਨ।
ਤੁਹਾਡੇ ਮਨ ’ਚ ਕਦੋਂ ਆਇਆ ਕਿ ਐਕਟਰ ਬਣਨਾ ਹੈ?
ਮੈਨੂੰ ਲੱਗਾ ਕਿ ਮੈ ਹਾਲੇ ਹੋਰ ਸਿੱਖਣਾ ਹੈ, ਇਸ ਲਈ ਮੈਂ ਲਾਕਡਾਊਨ ਦੌਰਾਨ ਇਹ ਫੈਸਲਾ ਕੀਤਾ ਕਿ ਮੈਂ ਹੁਣ ਰਿਐਲਿਟੀ ਸ਼ੋਅ ਨਹੀਂ ਕਰਾਂਗਾ ਅਤੇ ਮੈਂ ਚਾਹੁੰਦਾ ਸੀ ਕਿ ਲੋਕ ਮੈਨੂੰ ਇਸ ਸ਼ਬਦ ਨਾਲ ਭੁੱਲ ਜਾਣ। ਇਸ ਲਈ ਮੈਂ 2 ਸਾਲਾਂ ਲਈ ਬ੍ਰੇਕ ਲਿਆ ਅਤੇ ਕੁਝ ਨਹੀਂ ਕੀਤਾ। ਸਿਰਫ਼ ਐਕਟਿੰਗ ਵਰਕਸ਼ਾਪਾਂ ਅਟੈਂਡ ਕੀਤੀਆਂ ਅਤੇ ਐਕਟਿੰਗ ਸਿੱਖੀ। ਇਸ ਦੌਰਾਨ ਮੈਂ ਕਈ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲਿਆ। ਪਤਾ ਲੱਗਾ ਕਿ ਆਡੀਸ਼ਨ ਕਿੱਥੇ ਹੁੰਦਾ ਹੈ ਅਤੇ ਇਹ ਕਿਵੇਂ ਹੁੰਦਾ ਹੈ। ਮੈਂ ਆਪਣੇ-ਆਪ ਨੂੰ ਇਸ ਤਰ੍ਹਾਂ ਤਿਆਰ ਕੀਤਾ ਕਿ ਜਦੋਂ ਮੇਰਾ ਆਡੀਸ਼ਨ ਹੋਵੇ ਤਾਂ ਕੋਈ ਕਮੀ ਨਾ ਰਹੇ। ਚੰਗੇ ਲੋਕਾਂ ਨੂੰ ਮਿਲਿਆ, ਚੰਗੇ ਸਰਕਲ ਨਾਲ ਫਰਕ ਪੈਂਦਾ ਹੈ। ਇਸ ਤੋਂ ਬਾਅਦ ਮੈਨੂੰ ‘ਕਰਮਾ ਕਾਲਿੰਗ’ ਮਿਲੀ।
ਤੁਸੀਂ ਆਪਣੀ ਰਿਅਲ ਲਾਈਫ ਵਿਚ ਕਿੰਨੇ ਰਿਵੈਂਜਫੁਲ ਹੋ?
ਨਹੀਂ, ਮੈਂ ਰਿਵੈਂਜ ਲੈਣ ਵਿਚ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਜਦੋਂ ਮੈਂ ਸਕੂਲ ਵਿਚ ਸੀ ਉਦੋਂ ਮੇਰੀ ਲੜਾਈ ਹੋਈ ਸੀ। ਜਿਸ ਕਾਰਣ ਮੇਰੀ ਮੰਮੀ ਨੂੰ ਸਕੂਲ ਬੁਲਾਇਆ ਗਿਆ ਸੀ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਜੇ ਮੈਂ ਲੜਾਈ ਨਾ ਕੀਤੀ ਹੁੰਦੀ ਤਾਂ ਮੇਰੀ ਮੰਮੀ ਨੂੰ ਬੁਲਾਇਆ ਨਹੀਂ ਜਾਣਾ ਸੀ। ਇਸ ਲਈ ਆਪਣੇ ਹੱਥ ਗੰਦੇ ਕਰਨ ਵਿਚ ਮੈਨੂੰ ਬਿਲਕੁਲ ਯਕੀਨ ਨਹੀਂ। ਸਿੱਧੀ ਗੱਲ ਹੈ ਕਿ ਜੋ ਜੈਸਾ ਕਰੇਗਾ ਉਹ ਵੈਸਾ ਭਰੇਗਾ।