ਚੋਰਾਂ ਨੂੰ ਨਹੀਂ ਰਿਹਾ ਕਿਸੇ ਦਾ ਵੀ ਡਰ, ਥਾਣੇ ਦੇ ਇਕਦਮ ਸਾਹਮਣੇ ਬਣੀ ਦੁਕਾਨ ''ਤੇ ਕਰ ਗਿਆ ਹੱਥ ਸਾਫ਼
Sunday, Jan 26, 2025 - 02:30 AM (IST)

ਮੋਗਾ (ਕਸ਼ਿਸ਼ ਸਿੰਗਲਾ)- ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਹੁਣ ਉਨ੍ਹਾਂ ਨੂੰ ਪੁਲਸ ਦਾ ਵੀ ਡਰ ਨਹੀਂ ਰਿਹਾ। ਉਹ ਬੇਖ਼ੌਫ਼ ਹੋ ਕੇ ਹਰ ਰੋਜ਼ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਬਾਘਾ ਪੁਰਾਣਾ ਕਸਬੇ ਤੋਂ ਸਾਹਮਣੇ ਆਇਆ ਹੈ, ਜਿੱਥੇ ਥਾਣੇ ਦੇ ਸਾਹਮਣੇ ਦੁਕਾਨ ਬਾਘਾ ਪੁਰਾਣਾ ਦੇ ਰਹਿਣ ਵਾਲੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਇਕ ਵਿਅਕਤੀ ਕੰਬਲ ਦੀ ਬੁੱਕਲ਼ ਮਾਰ ਕੇ ਲੰਗੜਾਉਂਦੇ ਹੋਏ ਆਇਆ ਤੇ ਦੁਕਾਨ ਦੇ ਬਾਹਰ ਰੱਖੇ ਕੱਪੜੇ ਲੈ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਆਸ਼ੂ ਕਾਲੜਾ ਨੇ ਦੱਸਿਆ ਕਿ ਉਹ ਦੁਕਾਨ ਦੇ ਪਿਛਲੇ ਪਾਸੇ ਕੰਮ ਕਰ ਰਿਹਾ ਸੀ ਜਦੋਂ ਇਕ ਅਣਜਾਣ ਵਿਅਕਤੀ ਦੁਕਾਨ ਵੱਲ ਆਇਆ ਤੇ ਕੱਪੜੇ ਚੁੱਕ ਕੇ ਭੱਜ ਗਿਆ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਪੁਲਸ ਥਾਣੇ ਦੇ ਬਿਲਕੁਲ ਸਾਹਮਣੇ ਹੈ, ਜਿਸ ਕਾਰਨ ਅਜਿਹੀ ਘਟਨਾ ਵਾਪਰ ਜਾਣ ਕਾਰਨ ਹਰ ਕੋਈ ਹੈਰਾਨ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e