ਪੱਗ ਵਾਲੇ ਬਿਆਨ ’ਤੇ ਰੈਪਰ ਨਸੀਬ ਨੇ ਦਿੱਤੀ ਸਫਾਈ, ਕਿਹਾ– ‘ਮੈਂ ਬਹੁਤ ਨੀਵਾਂ, ਮੈਂ ਸਭ ਤੋਂ ਮਾੜਾ’

Monday, Jul 31, 2023 - 12:35 PM (IST)

ਪੱਗ ਵਾਲੇ ਬਿਆਨ ’ਤੇ ਰੈਪਰ ਨਸੀਬ ਨੇ ਦਿੱਤੀ ਸਫਾਈ, ਕਿਹਾ– ‘ਮੈਂ ਬਹੁਤ ਨੀਵਾਂ, ਮੈਂ ਸਭ ਤੋਂ ਮਾੜਾ’

ਐਂਟਰਟੇਨਮੈਂਟ ਡੈਸਕ– ਹਾਲ ਹੀ ’ਚ ਪੰਜਾਬੀ ਰੈਪਰ ਨਸੀਬ ਦੀ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਇਕ ਇੰਟਰਵਿਊ ਦੀ ਹੈ, ਜਿਥੇ ਨਸੀਬ ਨੇ ਇਹ ਕਿਹਾ ਕਿ ਜੇਕਰ ਤੁਸੀਂ ਪੱਗ ਬੰਨ੍ਹਦੇ ਹੋ ਤਾਂ ਤੁਹਾਨੂੰ ਜ਼ਿਆਦਾ ਕੁੜੀਆਂ, ਜ਼ਿਆਦਾ ਸ਼ੋਹਰਤ ਤੇ ਜ਼ਿਆਦਾ ਪੈਸਾ (You Get More Girls, More Fame And More Money) ਮਿਲਦਾ ਹੈ। ਨਸੀਬ ਦੇ ਇਸ ਬਿਆਨ ਦੀ ਬੇਹੱਦ ਨਿੰਦਿਆ ਹੋ ਰਹੀ ਹੈ ਤੇ ਹਰ ਕੋਈ ਉਸ ਨੂੰ ਮੁਆਫ਼ੀ ਮੰਗਣ ਲਈ ਆਖ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ

ਇਸੇ ਵਿਚਾਲੇ ਨਸੀਬ ਨੇ ਇਕ ਲਾਈਵ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਨਸੀਬ ਨੇ ਇਸ ਵੀਡੀਓ ’ਚ ਕਿਹਾ ਕਿ ਉਹ ਇਹ ਬਿਆਨ ਅੰਗਰੇਜ਼ੀ ’ਚ ਦੇ ਗਿਆ, ਜੋ ਲੋਕਾਂ ਨੂੰ ਜ਼ਿਆਦਾ ਗਲਤ ਲੱਗ ਗਿਆ। ਨਸੀਬ ਨੇ ਕਿਹਾ ਕਿ ਪੱਗ ਇਕੱਲੀ ਇਨ੍ਹਾਂ ਚੀਜ਼ਾਂ ਨਾਲ ਨਹੀਂ ਜੁੜੀ, ਪੱਗ ਦਾ ਵੱਖਰਾ ਰੋਹਬ ਤੇ ਕਿਰਦਾਰ ਹੈ।

ਨਸੀਬ ਨੇ ਕਿਹਾ ਕਿ ਪੱਗ ਬੰਨ੍ਹਣ ਨਾਲ ਤੁਹਾਡਾ ਕਿਰਦਾਰ ਵੱਡਾ ਹੁੰਦਾ ਹੈ ਤੇ ਤੁਹਾਨੂੰ ਵੱਧ ਇੱਜ਼ਤ ਮਿਲਦੀ ਹੈ। ਆਪਣੇ ਪਹਿਰਾਵੇ ਤੇ ਕਲਚਰ ’ਤੇ ਮਾਣ ਰੱਖਣਾ ਚਾਹੀਦਾ ਹੈ। ਤਰਸੇਮ ਜੱਸੜ, ਦਿਲਜੀਤ ਦੋਸਾਂਝ ਤੇ ਸਿੱਧੂ ਮੂਸੇ ਵਾਲਾ ਨੇ ਪੱਗ ਨੂੰ ਦੁਨੀਆ ਭਰ ’ਚ ਮਸ਼ਹੂਰ ਕੀਤਾ।

ਨਸੀਬ ਨੇ ਇਹ ਵੀ ਕਿਹਾ ਕਿ ਪੱਗ ਸ਼ਹੀਦੀਆਂ ਦੇ ਕੇ ਮਿਲੀ ਹੈ। ਉਸ ਨੂੰ ਲੋਕ ਜ਼ਿਆਦਾ ਪਿਆਰ ਇਸੇ ਲਈ ਦਿੰਦੇ ਹਨ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੈ। ਅਖੀਰ ’ਚ ਨਸੀਬ ਨੇ ਇਹ ਵੀ ਕਿਹਾ ਕਿ ਉਹ ਬਹੁਤ ਨੀਵਾਂ ਤੇ ਸਭ ਤੋਂ ਮਾੜਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਨਸੀਬ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News