ਦੱਖਣੀ ਅਫਰੀਕੀ ਰੈਪਰ AKA ਦਾ ਸ਼ੋਅ ਤੋਂ ਕੁਝ ਘੰਟੇ ਪਹਿਲਾਂ ਗੋਲੀਆਂ ਮਾਰ ਕੇ ਕੀਤਾ ਕਤਲ

Saturday, Feb 11, 2023 - 01:25 PM (IST)

ਦੱਖਣੀ ਅਫਰੀਕੀ ਰੈਪਰ AKA ਦਾ ਸ਼ੋਅ ਤੋਂ ਕੁਝ ਘੰਟੇ ਪਹਿਲਾਂ ਗੋਲੀਆਂ ਮਾਰ ਕੇ ਕੀਤਾ ਕਤਲ

ਮੁੰਬਈ (ਬਿਊਰੋ)– ਇਕ ਦੱਖਣੀ ਅਫ਼ਰੀਕੀ ਰੈਪ ਸਟਾਰ ਡਰਬਨ ਸ਼ਹਿਰ ’ਚ ਗੋਲੀਬਾਰੀ ’ਚ ਮਾਰੇ ਗਏ ਦੋ ਲੋਕਾਂ ’ਚੋਂ ਇਕ ਹੈ। ਉਸ ਦੇ ਤਬਾਹ ਹੋਏ ਪਰਿਵਾਰ ਨੇ ਉਸ ਦੀ ਮੌਤ ਤੋਂ ਘੰਟਿਆਂ ਬਾਅਦ ਭਾਵਨਾਤਮਕ ਸ਼ਰਧਾਂਜਲੀ ਦਿੱਤੀ।

ਰੈਪਰ ਏ. ਕੇ. ਏ., ਜਿਸ ਦਾ ਅਸਲੀ ਨਾਮ ਕੀਰਨਨ ਜੇਰੇਡ ਫੋਰਬਸ ਹੈ, ਸਿਰਫ 35 ਸਾਲ ਦਾ ਸੀ, ਜਦੋਂ ਸ਼ੁੱਕਰਵਾਰ ਨੂੰ ਉਸ ਦੀ ਜ਼ਿੰਦਗੀ ਬੇਰਹਿਮੀ ਨਾਲ ਖ਼ਤਮ ਕਰ ਦਿੱਤੀ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਪੇਸ਼ਕਾਰੀ ਦੇਣ ਲਈ ਸਟੇਜ ’ਤੇ ਜਾਣ ਵਾਲਾ ਸੀ।

ਏ. ਕੇ. ਏ. ਤੇ ਇਕ ਹੋਰ ਵਿਅਕਤੀ ਦੱਖਣੀ ਅਫ਼ਰੀਕਾ ਦੇ ਇਕ ਸ਼ਹਿਰ ’ਚ ਇਕ ਰੈਸਟੋਰੈਂਟ ਦੇ ਬਾਹਰ ਖੜ੍ਹੇ ਸਨ, ਜਦੋਂ ਉਹ ਇਕ ਗੋਲੀਬਾਰੀ ’ਚ ਮਾਰੇ ਗਏ।

ਇਹ ਖ਼ਬਰ ਵੀ ਪੜ੍ਹੋ : ਪਤੀ ਆਦਿਲ ਖ਼ਾਨ ਤੋਂ ਆਪਣੇ 1.5 ਕਰੋੜ ਰੁਪਏ ਮੰਗ ਰਹੀ ਰਾਖੀ ਸਾਵੰਤ, ਦੇਖੋ ਵੀਡੀਓ

ਦੁਖੀ ਮਾਪਿਆਂ ਟੋਨੀ ਤੇ ਲੀਨੇ ਫੋਰਬਸ ਨੇ ਸ਼ਨੀਵਾਰ ਤੜਕੇ ਸੋਸ਼ਲ ਮੀਡੀਆ ’ਤੇ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਤੇ ਆਪਣੇ ਗੁਆਚੇ ਪੁੱਤਰ ਨੂੰ ਸ਼ਰਧਾਂਜਲੀ ਦਿੱਤੀ।

ਉਨ੍ਹਾਂ ਨੇ ਇਕ ਬਿਆਨ ’ਚ ਲਿਖਿਆ, ‘‘ਬਹੁਤ ਹੀ ਦੁੱਖ ਦੇ ਨਾਲ ਅਸੀਂ ਆਪਣੇ ਪਿਆਰੇ ਪੁੱਤਰ ਦੇ ਦਿਹਾਂਤ ਨੂੰ ਸਵੀਕਾਰ ਕਰਦੇ ਹਾਂ ਤੇ 10 ਫਰਵਰੀ, 2023 ਦੀ ਸ਼ਾਮ ਨੂੰ ਉਸ ਦੇ ਬੇਵਕਤੀ ਤੇ ਦੁਖਦਾਈ ਦਿਹਾਂਤ ਦੀ ਪੁਸ਼ਟੀ ਕਰਦੇ ਹਾਂ। ਅਸੀਂ ਡਰਬਨ ਪੁਲਸ ਤੋਂ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News