...ਜਦੋਂ ਧੀ ਨਾਲ ਰੈਸਟੋਰੈਂਟ ਗਏ ਰੰਜੀਤ ਨੂੰ ਦੇਖ ਲੋਕ ਸਮਝਣ ਲੱਗੇ ਘਟੀਆ ਇਨਸਾਨ

12/07/2023 2:15:32 PM

ਮੁੰਬਈ- ਦਿੱਗਜ ਅਦਾਕਾਰ ਰਣਜੀਤ... ਹਿੰਦੀ ਫਿਲਮਾਂ ਦਾ ਖੌਫਨਾਕ ਵਿਲੇਨ, ਲੋਕ ਉਸਦਾ ਚਿਹਰਾ ਦੇਖ ਕੇ ਡਰ ਜਾਂਦੇ ਸਨ ਅਤੇ ਕੁੜੀਆਂ ਲੁਕ ਜਾਂਦੀਆਂ ਸਨ। ਅਦਾਕਾਰ ਨੇ ਫਿਲਮਾਂ 'ਚ ਆਪਣੀ ਅਦਾਕਾਰੀ ਰਾਹੀਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਪਰ ਲੋਕਾਂ ਦੇ ਮਨਾਂ 'ਚ ਉਨ੍ਹਾਂ ਦਾ ਅਕਸ਼ ਇਕ ਖਲਨਾਇਕ ਵਰਗਾ ਬਣ ਗਿਆ। ਅੱਜ ਵੀ ਲੋਕ ਉਨ੍ਹਾਂ ਨੂੰ ਖਲਨਾਇਕ ਦੇ ਰੂਪ ਵਿੱਚ ਦੇਖਦੇ ਹਨ। ਹੁਣ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਅਦਾਕਾਰ ਨੇ ਇਸ 'ਤੇ ਆਪਣਾ ਦਰਦ ਜ਼ਾਹਰ ਕੀਤਾ ਹੈ।
ਰੰਜੀਤ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਉਹ ਆਪਣੀ ਧੀ ਨਾਲ ਸੈਰ ਕਰਨ ਜਾਂਦੇ ਸਨ ਤਾਂ ਲੋਕ ਬਹੁਤ ਹੀ ਗਲਤ ਟਿੱਪਣੀਆਂ ਕਰਦੇ ਸਨ। ਇੱਕ ਪੁਰਾਣੀ ਘਟਨਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, 'ਜਦੋਂ ਮੇਰੀ ਧੀ ਦਿੱਲੀ ਵਿੱਚ ਪੜ੍ਹਦੀ ਸੀ ਤਾਂ ਮੈਂ ਉਸ ਨੂੰ ਮਿਲਣ ਲਈ ਉੱਥੇ ਆਉਂਦਾ-ਜਾਂਦਾ ਸੀ। ਅਸੀਂ ਇਕੱਠੇ ਖਾਣਾ ਖਾਣ ਜਾਂਦੇ ਸੀ। ਇਸੇ ਤਰ੍ਹਾਂ ਇਕ ਵਾਰ ਜਦੋਂ ਮੈਂ ਉਸ ਦੇ ਨਾਲ ਇਕ ਰੈਸਟੋਰੈਂਟ ਵਿੱਚ ਗਿਆ ਤਾਂ ਮੈਨੂੰ ਦੇਖ ਕੇ ਲੋਕ ਕੁਮੈਂਟ ਕਰਨ ਲੱਗ ਪਏ ਕਿ ਮੈਂ ਕਿੰਨਾ ਘਟੀਆ ਇਨਸਾਨ ਹਾਂ। ਜਵਾਨ ਕੁੜੀਆਂ ਨਾਲ ਘੁੰਮ ਰਿਹਾ ਹਾਂ। ਉੱਥੇ ਹੀ, ਸਾਡੇ ਨਾਲ ਇੱਕ ਪਰਿਵਾਰ ਬੈਠਾ ਸੀ। ਉਨ੍ਹਾਂ 'ਚੋਂ ਇੱਕ ਆਦਮੀ ਆਪਣੇ ਪਰਿਵਾਰ ਨੂੰ ਬੋਲਿਆ ਕਿ ਉਹ ਲੋਕ ਮੇਰੇ (ਰਣਜੀਤ) ਵੱਲ ਨਾ ਦੇਖਣ।
ਰਣਜੀਤ ਨੇ ਕਿਹਾ, 'ਮੈਂ ਉਸ ਦੀ ਇਸ ਹਰਕਤ ਤੋਂ ਬਹੁਤ ਅਸਹਿਜ ਹੋ ਗਿਆ। ਇਸ ਤੋਂ ਬਾਅਦ ਜਦੋਂ ਵੇਟਰ ਆਇਆ ਤਾਂ ਉਸ ਨੇ ਖਾਣੇ ਦੇ ਆਰਡਰ ਬਾਰੇ ਪੁੱਛਿਆ ਤਾਂ ਮੈਂ ਵੀ ਉੱਚੀ ਆਵਾਜ਼ ਵਿੱਚ ਕਿਹਾ, ਅਰੇ ਮੇਰੀ ਧੀ ਲੈ ਕੇ ਆਈ ਹੈ, ਉਸ ਨੂੰ ਪੁੱਛੋ। ਇਸ ਦੇ ਫੌਰਨ ਬਾਅਦ ਹੀ, ਉਹੀ ਆਦਮੀ ਜਿਸ ਨੇ ਸ਼ੁਰੂ ਵਿੱਚ ਇਨਕਾਰ ਕਰ ਦਿੱਤਾ ਸੀ, ਨੇ ਆਪਣੀ ਪਤਨੀ ਨੂੰ ਮੇਰੇ ਨਾਲ ਉਸਦੀ ਫੋਟੋ ਖਿੱਚਣ ਲਈ ਕਿਹਾ। ਇਸ ਤੋਂ ਬਾਅਦ ਮੈਂ ਤਸਵੀਰਾਂ ਕਲਿੱਕ ਕਰਵਾਈਆਂ ਕਿਉਂਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਕਾਲ ਗਰਲਜ਼ ਨਾਲ ਬਾਹਰ ਨਹੀਂ ਜਾਂਦਾ ਹਾਂ। ਮੈਂ ਉਨ੍ਹਾਂ ਦੇ ਨਾਲ ਹੈਂਗ ਆਊਟ ਨਹੀਂ ਕਰਦਾ। ਫਿਲਮਾਂ ਕਰਕੇ ਮੇਰੀ ਅਜਿਹੀ ਇਮੇਜ ਬਣ ਗਈ ਸੀ ਜੋ ਅਕਸਰ ਲੋਕਾਂ ਨੂੰ ਡਰਾਉਂਦੀ ਸੀ।
ਇਸ ਤੋਂ ਪਹਿਲਾਂ ਵੀ ਰੰਜੀਤ ਨੇ ਇਕ ਅਜਿਹੀ ਘਟਨਾ ਸੁਣਾਈ ਸੀ ਜਦੋਂ ਕ੍ਰਿਕਟਰ ਕਪਿਲ ਦੇਵ ਦੀ ਨੂੰਹ ਸਾਈਡ ਤੋਂ ਗਲੇ ਮਿਲਣ 'ਤੇ ਅਸਹਿਜ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ 'ਕਪਿਲ ਦੇਵ ਦੀ ਨੂੰਹ ਕਿਸੇ ਇਲਾਜ ਲਈ ਆਈ ਸੀ, ਤਾਂ ਮੇਰੀ ਆਦਤ ਹੈ ਕਿ ਮੈਂ ਹੱਥ ਮਿਲਾ ਕੇ ਸਾਈਡ ਤੋਂ ਗਲੇ ਲੱਗਦਾ ਹਾਂ। ਮੈਂ ਵੀ ਅਜਿਹਾ ਹੀ ਕੀਤਾ ਅਤੇ ਉਹ ਅਸਹਿਜ ਹੋ ਗਈ। ਫਿਰ ਕਪਿਲ ਦੇਵ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਜਿਹੇ ਨਹੀਂ ਹਨ, ਜਿਵੇਂ ਤੁਸੀਂ ਸਮਝਦੇ ਹੋ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News