ਰਣਬੀਰ ਕਪੂਰ ਨੇ ''ਮੁੰਨਾ ਭਾਈ'' ਦੇ ਬੱਚਿਆਂ ਨਾਲ ਕਲਿੱਕ ਕਰਵਾਈ ਤਸਵੀਰ, ਕੀਤੀ ਸਾਂਝੀ

Friday, May 06, 2016 - 11:14 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ''ਚ ਅਦਾਕਾਰ ਸੰਜੈ ਦੱਤ ਦਾ ਕਿਰਦਾਰ ''ਚ ਨਜ਼ਰ ਆਉਣਗੇ। ਅਸਲ ''ਚ ਗੈਰਕਾਨੂੰਨੀ ਰੂਪ ਨਾਲ ਹੱਥਿਆਰ ਰੱਖਣ ਦੇ ਮਾਮਲੇ ''ਚ ਜੇਲ ''ਚ ਸਜ਼ਾ ਪੂਰੀ ਕੱਟ ਚੁੱਕੇ ਸੰਜੈ ਦੱਤ ਰਿਹਾਅ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ''ਤੇ ਫਿਲਮ ਬਣਨ ਜਾ ਰਹੀ ਹੈ, ਜਿਸ ''ਚ ਰਣਬੀਰ ਕਪੂਰ ਮੁਖ ਭੂਮਿਕਾ ''ਚ ਨਜ਼ਰ ਆਉਣਗੇ। ਬੀਤੇ ਦਿਨੀਂ ਰਣਬੀਰ ਕਪੂਰ ਸੰਜੈ ਦੇ ਘਰ ਪਹੁੰਚੇ ਅਤੇ ਸੰਜੈ ਦੇ ਬੱਚਿਆਂ ਨਾਲ ਕਾਫੀ ਸਮਾਂ ਬਿਤਾਇਆ। ਸੰਜੈ ਦੱਤ ਦੀ ਪਤਨੀ ਮਾਨਿਅਤਾ ਨੇ ਇਨ੍ਹਾਂ ਦੀ ਇਕ ਤਸਵੀਰ ਵੀ ਇੰਸਟਾਗਰਾਮ ''ਤੇ ਸਾਂਝੀ ਕੀਤੀ ਹੈ, ਜਿਸ ''ਚ ਰਣਬੀਰ ਸੰਜੈ ਦੇ ਬੱਚੇ ਸ਼ਹਿਰਾਨ ਅਤੇ ਇਕੀਰਾ ਵਿਚਕਾਰ ਬਹੁਤ ਪਿਆਰੇ ਲੱਗ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਫਿਲਮ ਨੂੰ ਮਸ਼ਹੂਰ ਨਿਰਦੇਸ਼ਕ ਰਾਜ ਕੁਮਾਰ ਹੀਰਾਨੀ ਨਿਰਦੇਸ਼ਤ ਕਰ ਰਹੇ ਹਨ। ਇਹ ਫਿਲਮ ਸੰਜੈ ਦੱਤੀ ਦੀ ਬਾਓਪਿਕ ਹੋਵੇਗੀ ਅਤੇ ਸੰਜੈ ਅਨੁਸਾਰ ਰਣਬੀਰ ਲਈ ਇਸ ਫਿਲਮ ''ਚ ਉਨ੍ਹਾਂ ਦਾ (ਸੰਜੈ) ਕਿਰਦਾਰ ਨਿਭਾਉਣਾ ਕਾਫੀ ਚੁਣੌਤੀਪੂਰਨ ਸਿੱਧ ਹੋਵੇਗਾ, ਕਿਉਂਕਿ ਇਸ ਲਈ ਉਨ੍ਹਾਂ ਨੂੰ ਆਪਣੇ ਵਾਲ ਵਧਾਉਣੇ ਪੈਣਗੇ। ਜਾਣਕਾਰੀ ਅਨੁਸਾਰ ਅੱਜਕਲ ਰਣਬੀਰ ਆਪਣੀ ਆਉਣ ਵਾਲੀ ਫਿਲਮ ''ਜੱਗਾ-ਜਾਸੂਸ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ, ਜਿਸ ''ਚ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਵੀ ਮੁਖ ਭੂਮਿਕਾ ''ਚ ਨਜ਼ਰ ਆਵੇਗੀ।


Related News