ਬੇਸਹਾਰਾ ਪਸ਼ੂ ਨੇ ਸਕੂਲ ਜਾਂਦੇ ਛੋਟੇ ਬੱਚਿਆਂ ਤੇ ਔਰਤ ਨੂੰ ਮਾਰੀ ਟੱਕਰ

Wednesday, Sep 11, 2024 - 05:48 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੈ ਜੋ ਕਿ ਸ਼ਹਿਰ ਦੀ ਹਰ ਗਲੀ ਮੋੜ 'ਤੇ ਆਪਸ ਵਿਚ ਲੜਦੇ, ਝੁੰਡ ਬਣਾ ਕੇ ਖੜ੍ਹੇ ਨਜ਼ਰ ਆਉਂਦੇ ਹਨ। ਵਾਰ-ਵਾਰ ਖਬਰਾਂ ਲੱਗਣ ਦੇ ਬਾਵਜੂਦ ਵੀ ਪ੍ਰਸ਼ਾਸਨ ਨਹੀਂ ਜਾਗਦਾ। ਸ਼ਹਿਰ ਦੀ ਜੀ. ਟੀ. ਬੀ. ਸਕੂਲ ਰੋਡ 'ਤੇ ਸਵੇਰ ਇਕ ਔਰਤ ਦੋ ਛੋਟੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਜਦ ਉਹ ਕਿਸੇ ਗਲੀ ਦੇ ਮੋੜ 'ਤੇ ਪਹੁੰਚੀ ਤਾ ਪਿੱਛੋਂ ਆ ਕੇ ਬੇਸਹਾਰਾ ਪਸ਼ੂ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਔਰਤ ਅਤੇ ਦੋਵੇਂ ਬੱਚੇ ਪਸ਼ੂ ਦੇ ਹੇਠਾਂ ਆ ਗਏ ਤੇ ਪਸ਼ੂ ਉਨ੍ਹਾਂ ਉੱਪਰ ਬੈਠ ਗਿਆ। 

ਸਮਾਂ ਰਹਿੰਦੇ ਰਾਹਗੀਰ ਰੱਬ ਦਾ ਰੂਪ ਬਣ ਕੇ ਆਏ ਅਤੇ ਬਜ਼ੁਰਗ ਤੇ ਬੱਚਿਆਂ ਨੂੰ ਬਚਾਇਆ। ਸ਼ਹਿਰ ਦੇ ਸਰਬਜੀਤ ਸਹਿਗਲ ਜੋ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਆ ਰਿਹਾ ਸੀ ਅਤੇ ਹੋਰ ਲੋਕਾਂ ਨੇ ਛੋਟੇ ਬੱਚਿਆਂ ਅਤੇ ਔਰਤ ਨੂੰ ਪਸ਼ੂ ਦੇ ਹੇਠੋਂ ਕੱਢਿਆ। ਗਨੀਮਤ ਇਹ ਰਹੀ ਕਿ ਉਹ ਇਸ ਘਟਨਾ 'ਚ ਵਾਲ-ਵਾਲ ਬਚ ਗਏ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਸ਼ਹਿਰ ਵਾਸੀਆਂ, ਸਮਾਜ ਸੇਵੀ ਲੋਕਾਂ ਨੇ ਪ੍ਰਸ਼ਾਸਨ ਅਤੇ ਸ਼ਹਿਰ ਦੀ ਗਊਸ਼ਾਲਾ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਇੰਨਾ ਬੇਸਹਾਰਾ ਪਸ਼ੂਆਂ ਦਾ ਜਲਦ ਤੋਂ ਜਲਦ ਕੋਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ।


Gurminder Singh

Content Editor

Related News