ਜਦੋਂ ਸ਼ਰਾਰਤੀ ਰਣਬੀਰ ਕਪੂਰ ਨੇ ਫਾਇਰ ਬ੍ਰਿਗੇਡ ਨੂੰ ਲੈ ਕੇ ਕਰ ਦਿੱਤਾ ਸੀ ਇਹ ਕੰਮ, ਮਾਂ ਨੀਤੂ ਨੇ ਕੀਤਾ ਖ਼ੁਲਾਸਾ

06/28/2021 1:24:49 PM

ਮੁੰਬਈ (ਬਿਊਰੋ)– ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਦੱਸਿਆ ਕਿ ਭਾਵੇਂ ਹੁਣ ਉਹ ਇਕ ਸ਼ਰਮੀਲਾ, ਆਪਣੇ ਆਪ ’ਚ ਰਹਿਣ ਵਾਲਾ ਵਿਅਕਤੀ ਬਣ ਗਿਆ ਹੋਵੇ ਪਰ ਬਚਪਨ ’ਚ ਉਹ ਸਭ ਤੋਂ ਜ਼ਿਆਦਾ ਸ਼ਰਾਰਤੀ ਸੀ। ‘ਸੁਪਰ ਡਾਂਸ 4’ ਦੇ ਤਾਜ਼ਾ ਐਪੀਸੋਡ ’ਚ ਨੀਤੂ ਕਪੂਰ ਨੇ ਰਣਬੀਰ ਕਪੂਰ ਦੇ ਬਚਪਨ ਦਾ ਇਕ ਕਿੱਸਾ ਸਾਂਝਾ ਕੀਤਾ। ਨੀਤੂ ਨੇ ਕਿਹਾ ਕਿ ਇਕ ਵਾਰ ਉਤਸ਼ਾਹ ’ਚ ਉਸ ਨੇ ਫਾਇਰ ਅਲਾਰਮ ਵਜਾ ਦਿੱਤਾ, ਉਦੋਂ ਉਨ੍ਹਾਂ ਦਾ ਪਰਿਵਾਰ ਅਮਰੀਕਾ ’ਚ ਰਹਿ ਰਿਹਾ ਸੀ।

ਨੀਤੂ ਕਪੂਰ ਨੇ ਕਿਹਾ, ‘ਰਣਬੀਰ ਇੰਨਾ ਸ਼ਰਾਰਤੀ ਹੈ… ਹੁਣ ਨਹੀਂ ਪਰ ਜਦੋਂ ਉਹ ਬੱਚਾ ਸੀ। ਮੈਨੂੰ ਲੱਗਦਾ ਹੈ ਕਿ ਹੁਣ ਉਹ ਕਾਫੀ ਡੀਸੈਂਟ ਹੋ ਗਿਆ ਹੈ। ਉਹ ਬਹੁਤ ਉਤਸ਼ਾਹਿਤ ਰਹਿੰਦਾ ਸੀ। ਜੇ ਮੈਂ ਉਸ ਨੂੰ ਕਾਰ ਦਿੰਦੀ ਸੀ ਤਾਂ ਉਹ ਉਸ ਨਾਲ ਖੇਡਦਾ ਨਹੀਂ ਸੀ, ਉਸ ਨੂੰ ਤੋੜ ਦਿੰਦਾ ਸੀ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਇਹ ਕਿਵੇਂ ਬਣਾਈ ਗਈ ਹੈ।’

ਨੀਤੂ ਨੇ ਅੱਗੇ ਕਿਹਾ, ‘ਇਕ ਵਾਰ ਜਦੋਂ ਅਸੀਂ ਅਮਰੀਕਾ ’ਚ ਸੀ, ਉਥੇ ਇਕ ਫਾਇਰ ਅਲਾਰਮ ਸੀ ਤੇ ਉਸ ਨੇ ਸੋਚਿਆ ਜੇ ਮੈਂ ਅਲਾਰਮ ਵਜਾਵਾਂਗਾ ਤਾਂ ਕੀ ਹੋਵੇਗਾ? ਉਸ ਨੇ ਫਾਇਰ ਅਲਾਰਮ ਚੁੱਕਿਆ ਤੇ ਵਜਾ ਦਿੱਤਾ। ਸਾਰੀ ਫਾਇਰ ਬ੍ਰਿਗੇਡ ਸਾਡੇ ਘਰ ਦੇ ਬਾਹਰ ਆ ਗਈ, ਜਿਸ ਨਾਲ ਉਹ ਡਰ ਗਿਆ। ਉਹ ਆਪਣੇ ਡੈਡੀ ਕੋਲ ਗਿਆ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਸ ਨੇ ਹੀ ਅਜਿਹਾ ਕੀਤਾ ਹੈ।’ ਨੀਤੂ ਕਪੂਰ ਨੇ ਸ਼ੋਅ ਦੇ ਮੁਕਾਬਲੇਬਾਜ਼ਾਂ ਤੇ ਜੱਜਾਂ ਅਨੁਰਾਗ ਬਾਸੂ, ਸ਼ਿਲਪਾ ਸ਼ੈੱਟੀ ਤੇ ਗੀਤਾ ਕਪੂਰ ਨਾਲ ਇਹ ਗੱਲ ਸਾਂਝੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਨੀ ਸਪੀਅਰਸ ਨੇ ਪਿਤਾ ’ਤੇ ਲਗਾਏ ਗੰਭੀਰ ਦੋਸ਼, ‘ਡਰੱਗਸ ਦਿੱਤਾ, ਵਿਆਹ ਤੇ ਬੱਚਾ ਪੈਦਾ ਕਰਨ ’ਤੇ ਲਾਈ ਰੋਕ’

ਅਨੁਰਾਗ ਰਣਬੀਰ ਨਾਲ ‘ਬਰਫੀ’, ‘ਜੱਗਾ ਜਾਸੂਸ’ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ ਤੇ ਅਦਾਕਾਰ ਦੇ ਦੋਸਤਾਂ ਦਾ ਕਹਿਣਾ ਹੈ ਕਿ ਰਣਬੀਰ ਅੱਜ ਵੀ ‘ਸ਼ਰਾਰਤੀ’ ਹੈ। ਅਨੁਰਾਗ ਬਾਸੂ ਨੇ ਕਿਹਾ, ‘ਉਹ ਅਜੇ ਵੀ ਸ਼ਰਾਰਤਾਂ ਕਰਦਾ ਹੈ ਪਰ ਮੈਂ ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ ਹੈ। ਰਣਬੀਰ ਇਕ ਚੰਗਾ ਇਨਸਾਨ ਹੈ। ਉਹ ਇੰਨਾ ਡਾਊਨ ਟੂ ਅਰਥ, ਸੰਵੇਦਨਸ਼ੀਲ, ਭਾਵਨਾਤਮਕ ਹੈ ਕਿ ਉਹ ਸਿਰਫ਼ ਭਾਵਨਾਵਾਂ ’ਤੇ ਧਿਆਨ ਕੇਂਦਰਿਤ ਕਰਦਾ ਹੈ।’ ਨਿਰਦੇਸ਼ਕ ਨੇ ਕਿਹਾ, ‘ਉਸ ਨੇ ਸੁਣਿਆ ਸੀ ਕਿ ਰਣਬੀਰ ਆਪਣੀ ਮਾਂ ਨੂੰ ਆਪਣੀ ਪਹਿਲੀ ਤਨਖ਼ਾਹ ਨਾਲ ਦੁਪਹਿਰ ਦੇ ਖਾਣੇ ਲਈ ਬਾਹਰ ਲੈ ਗਿਆ ਸੀ।’

ਨੀਤੂ ਨੇ ਕਿਹਾ, ‘ਹਾਂ, ਉਸ ਨੇ ਅਜਿਹਾ ਕੀਤਾ ਸੀ। ਇਸ ਤੋਂ ਪਹਿਲਾਂ ਮੈਂ ਉਸ ਨੂੰ ਹਮੇਸ਼ਾ ਬਾਹਰ ਲੈ ਕੇ ਜਾਂਦੀ ਸੀ ਪਰ ਜਦੋਂ ਉਸ ਨੂੰ ਆਪਣੀ ਪਹਿਲੀ ਤਨਖ਼ਾਹ ਮਿਲੀ, ਉਸ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਮਦਰਜ਼ ਡੇਅ ’ਤੇ ਦੁਪਹਿਰ ਦੇ ਖਾਣੇ ਲਈ ਬਾਹਰ ਲੈ ਕੇ ਜਾਣਾ ਚਾਹੁੰਦਾ ਹੈ। ਉਥੇ ਅਸੀਂ ਆਪਣੀਆਂ ਪਲੇਟਾਂ ਸਿਰਫ਼ 50 ਜਾਂ 100 ਰੁਪਏ ’ਚ ਭਰ ਸਕਦੇ ਹਾਂ। ਇਹ ਮੇਰਾ ਹੁਣ ਤਕ ਦਾ ਸਭ ਤੋਂ ਵਧੀਆ ਖਾਣਾ ਸੀ ਕਿ ਮੇਰੇ ਪੁੱਤਰ ਨੇ ਆਪਣੀ ਤਨਖ਼ਾਹ ਨਾਲ ਮੈਨੂੰ ਖਾਣੇ ਲਈ ਬਾਹਰ ਲੈ ਕੇ ਗਿਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News