17 ਅਪ੍ਰੈਲ ਨੂੰ ਵਿਆਹ ਕਰਵਾਉਣਗੇ ਰਣਬੀਰ ਤੇ ਆਲੀਆ !

04/05/2022 10:02:41 AM

ਨਵੀਂ ਦਿੱਲੀ (ਵਿਸ਼ੇਸ਼)– ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਦੇ ਘਰ ਛੇਤੀ ਹੀ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ। ਈ-ਟਾਈਮਜ਼ ਦੀ ਰਿਪੋਰਟ ਦੀ ਮੰਨੀਏ ਤਾਂ ਰਣਬੀਰ ਤੇ ਆਲੀਆ 17 ਅਪ੍ਰੈਲ, 2022 ਨੂੰ ਵਿਆਹ ਕਰਵਾ ਲੈਣਗੇ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

ਕਪੂਰ ਤੇ ਭੱਟ ਪਰਿਵਾਰ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਆਲੀਆ ਦੇ ਨਾਨਾ ਐੱਨ. ਰਾਜਦਾਨ ਦੀ ਤਬੀਅਤ ਠੀਕ ਨਹੀਂ ਹੈ ਤੇ ਉਨ੍ਹਾਂ ਨੇ ਆਪਣੀ ਦੋਹਤੀ ਆਲੀਆ ਦਾ ਰਣਬੀਰ ਨਾਲ ਵਿਆਹ ਦੇਖਣ ਦੀ ਖਵਾਹਿਸ਼ ਜ਼ਾਹਿਰ ਕੀਤੀ ਹੈ।

ਆਲੀਆ ਦੇ ਨਾਨਾ ਵੀ ਰਣਬੀਰ ਨੂੰ ਕਾਫੀ ਪਸੰਦ ਕਰਦੇ ਹਨ। ਰਿਪੋਰਟ ਮੁਤਾਬਕ ਆਲੀਆ ਤੇ ਰਣਬੀਰ ਡੈਸਟੀਨੇਸ਼ਨ ਵੈਡਿੰਗ ਨਹੀਂ, ਸਗੋਂ ਮੁੰਬਈ ’ਚ ਹੀ ਵਿਆਹ ਕਰਵਾਉਣਗੇ। ਉਨ੍ਹਾਂ ਦਾ ਵਿਆਹ ਰਣਬੀਰ ਦੇ ਜੱਦੀ ਘਰ ਆਰ. ਕੇ. ਹਾਊਸ ’ਚ ਹੋਵੇਗਾ।

ਆਰ. ਕੇ. ਹਾਊਸ ’ਚ ਹੀ ਰਣਬੀਰ ਦੇ ਮਾਤਾ-ਪਿਤਾ ਰਿਸ਼ੀ ਕਪੂਰ ਤੇ ਨੀਤੂ ਸਿੰਘ ਦਾ ਵਿਆਹ ਹੋਇਆ ਸੀ। ਖ਼ਬਰਾਂ ਦੀ ਮੰਨੀਏ ਤਾਂ ਵਿਆਹ ’ਚ 450 ਲੋਕਾਂ ਨੂੰ ਬੁਲਾਇਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News