ਮੁੜ ਪਿਤਾ ਬਣਨ ਜਾ ਰਹੇ ਹਨ ਸਾਊਥ ਐਕਟਰ ਰਾਮ ਚਰਨ, ਦੂਜੀ ਵਾਰ ਪ੍ਰੈਗਨੈਂਟ ਹੈ ਪਤਨੀ ਉਪਾਸਨਾ
Thursday, Oct 23, 2025 - 05:33 PM (IST)

ਐਂਟਰਟੇਨਮੈਂਟ ਡੈਸਕ- ਸਾਊਥ ਸਟਾਰ ਚਿਰੰਜੀਵੀ ਦੇ ਘਰ ਮੁੜ ਤੋਂ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਰਾਮ ਚਰਨ ਜਲਦ ਹੀ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਰਾਮ ਚਰਨ ਦੀ ਪਤਨੀ ਉਪਾਸਨਾ ਕੋਨੀਡੇਲਾ ਇਕ ਵਾਰ ਮੁੜ ਪ੍ਰੈਗਨੈਂਟ ਹੈ। ਇਸ ਗੱਲ ਦੀ ਖੁਸ਼ਖਬਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਸੁਣਾਈ ਹੈ, ਜਿਸ ਤੋਂ ਬਾਅਦ ਜੋੜੇ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਇਹ ਗੁੱਡ ਨਿਊਜ਼ ਰਾਮ ਚਰਨ ਦੀ ਪਤਨੀ ਉਪਾਸਨਾ ਨੇ ਦੀਵਾਲੀ ਉਤਸਵ ਦਾ ਇਕ ਵੀਡੀਓ ਸ਼ੇਅਰ ਕਰ ਦਿੱਤੀਆਂ, ਜਿਸ 'ਚ ਉਨ੍ਹਾਂ ਦੀ ਗੋਦ ਭਰਾਈ ਹੋ ਰਹੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਇਹ ਦੀਵਾਲੀ ਦੁੱਗਣੇ ਜਸ਼ਨ, ਦੁੱਗਣੇ ਪਿਆਰ ਅਤੇ ਦੁੱਗਣੇ ਆਸ਼ੀਰਵਾਦ ਦੀ ਸੀ।''
ਇਸ ਵੀਡੀਓ 'ਚ ਉਪਾਸਨਾ ਬਲਿਊ ਕਲਰ ਦੇ ਸਲਵਾਰ-ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪਰਿਵਾਰ ਦੀਆਂ ਔਰਤਾਂ ਉਨ੍ਹਾਂ ਨੂੰ ਤੋਹਫ਼ੇ ਦੇ ਨਾਲ-ਨਾਲ ਆਸ਼ੀਰਵਾਦ ਦੇ ਰਹੀਆਂ ਹਨ। ਉਨ੍ਹਾਂ ਦੀ ਆਰਤੀ ਉਤਾਰ ਰਹੀਆਂ ਹਨ, ਟਿੱਕਾ ਕਰ ਰਹੀਆਂ ਹਨ ਅਤੇ ਬਹੁਤ ਸਾਰਾ ਪਿਆਰ ਲੁਟਾ ਰਹੀਆਂ ਹਨ। ਉਨ੍ਹਾਂ ਨਾਲ ਧੀ ਕਲਿਨ ਕਾਰਾ ਅਤੇ ਪਤੀ ਰਾਮ ਚਰਨ ਵੀ ਮੌਜੂਦ ਹਨ। ਚਿਰੰਜੀਵੀ ਵੀ ਆਪਣੀ ਪਤਨੀ ਸੁਰੇਖਾ ਨਾਲ ਪੋਜ਼ ਦੇ ਰਹੇ ਹਨ।
ਦੱਸਣਯੋਗ ਹੈ ਕਿ ਰਾਮ ਚਰਨ ਅਤੇ ਉਪਾਸਨਾ ਦਾ ਵਿਆਹ ਸਾਲ 2012 'ਚ ਹੋਇਆ ਸੀ। ਵਿਆਹ ਦੇ ਕਰੀਬ 11 ਸਾਲ ਬਾਅਦ ਉਨ੍ਹਾਂ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੀ ਸੀ। ਸਾਲ 2023 'ਚ ਉਨ੍ਹਾਂ ਨੇ ਪਹਿਲੇ ਬੱਚੇ ਯਾਨੀ ਧੀ ਕਲਿਨ ਕਾਰਾ ਦਾ ਸਵਾਗਤ ਕੀਤਾ ਸੀ। ਹਾਲਾਂਕਿ ਅਜੇ ਤੱਕ ਕਪਲ ਨੇ ਆਪਣੀ ਧੀ ਦਾ ਚਿਹਰਾ ਦੁਨੀਆ ਨੂੰ ਨਹੀਂ ਦਿਖਾਇਆ ਹੈ। ਇਸ ਵਿਚ ਮੁੜ ਉਨ੍ਹਾਂ ਦੇ ਘਰ ਦੂਜੇ ਬੱਚੇ ਦੀ ਕਿਲਕਾਰੀ ਗੂੰਜਣ ਵਾਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8