ਅਦਾਕਾਰਾ ਰਾਖੀ ਸਾਵੰਤ ਨੂੰ ਪਿਆ ਦਿਲ ਦਾ ਦੌਰਾ! ਹਸਪਤਾਲ ਤੋਂ ਵਾਇਰਲ ਹੋਈਆਂ ਤਸਵੀਰਾਂ

05/15/2024 11:23:51 AM

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ 'ਡਰਾਮਾ ਕੁਈਨ' ਰਾਖੀ ਸਾਵੰਤ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਮਰ ਸੰਧੂ ਨਾਂ ਦੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਲਿਖਿਆ- ਰਾਖੀ ਨੂੰ ਦਿਲ ਦਾ ਦੌਰਾ ਪਿਆ ਹੈ।' ਰਾਖੀ ਸਾਵੰਤ ਇਸ ਸਮੇਂ ਜੁਹੂ ਦੇ 'ਕ੍ਰਿਟੀ ਕੇਅਰ ਹਸਪਤਾਲ' ਦੇ ਐਮਰਜੈਂਸੀ ਵਾਰਡ 'ਚ ਦਾਖਲ ਹੈ। ਉਸ ਦੇ ਕੁਝ ਵੱਡੇ ਟੈਸਟ ਕੀਤੇ ਜਾ ਰਹੇ ਹਨ ਅਤੇ ਡਾਕਟਰ ਨੇ ਕੱਲ੍ਹ ਵੀ ਉਸ ਦੇ ਕੁਝ ਟੈਸਟ ਕੀਤੇ ਸਨ। ਇਨ੍ਹਾਂ ਸਾਰੇ ਟੈਸਟਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਰਾਖੀ ਦੀ ਸਿਹਤ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ। ਜਦੋਂ ਤੱਕ ਰਾਖੀ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਜਾਂਦੀ, ਉਸ ਨੂੰ ਹਸਪਤਾਲ 'ਚ ਰੱਖਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਕੋਲ 91 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ, 6.70 ਕਿਲੋ ਸੋਨੇ ਤੇ 60 ਕਿਲੋ ਚਾਂਦੀ ਦੇ ਗਹਿਣੇ

PunjabKesari

ਦੱਸ ਦਈਏ ਕਿ 14 ਮਈ 2024 ਨੂੰ ਰਾਖੀ ਨੂੰ ਛਾਤੀ 'ਚ ਦਰਦ ਹੋਣ ਕਾਰਨ ਉਸ ਦੇ ਦੋਸਤਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਟਾਈਮਜ਼ ਨਾਓ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਰਾਖੀ ਨੇ ਕਿਹਾ ਸੀ ਕਿ ਉਸ ਨੂੰ ਦਿਲ ਦੀ ਸਮੱਸਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਅਗਲੇ 5-6 ਦਿਨਾਂ ਤੱਕ ਆਰਾਮ ਦੀ ਲੋੜ ਹੈ ਅਤੇ ਇਸ ਦੌਰਾਨ ਉਹ ਕਿਸੇ ਨਾਲ ਗੱਲ ਨਹੀਂ ਕਰ ਸਕੇਗੀ। ਦਿਲ ਦੇ ਦੌਰੇ ਨੂੰ ਲੈ ਕੇ ਰਾਖੀ, ਰਿਤੇਸ਼ ਜਾਂ ਕ੍ਰਿਟੀ ਕੇਅਰ ਹਸਪਤਾਲ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਜੈਕੀ ਸ਼ਰਾਫ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਜਾਣੋ ਕੀ ਹੈ ਮਾਮਲਾ

PunjabKesari

ਦੱਸਣਯੋਗ ਹੈ ਕਿ ਭਾਵੇਂ ਹੀ ਰਾਖੀ ਸਾਵੰਤ ਦੇ ਕਰੀਬੀ ਦੋਸਤ ਦਾਅਵਾ ਕਰ ਰਹੇ ਹਨ ਕਿ ਉਸ ਨੂੰ ਦਿਲ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਪਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਲੱਗਦਾ ਹੈ ਕਿ ਰਾਖੀ ਦਾ ਹਸਪਤਾਲ 'ਚ ਭਰਤੀ ਹੋਣਾ ਸਿਰਫ ਇਕ ਪਬਲੀਸਿਟੀ ਸਟੰਟ ਹੈ। ਹਾਲ ਹੀ 'ਚ ਰਾਖੀ ਸਾਵੰਤ ਇੱਕ ਐਵਾਰਡ ਫੰਕਸ਼ਨ 'ਚ ਤੌਲੀਆ ਲਪੇਟ ਪੁੱਜੀ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਸਨ। ਰਾਖੀ ਸਾਵੰਤ ਦੀਆਂ ਇਸ ਦੌਰਾਨ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਵਾਇਰਲ ਹੋਈਆਂ ਸਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News