ਰਾਖੀ ਸਾਵੰਤ ਨੇ ਦੁਬਈ ’ਚ 10 ਅਪਾਰਟਮੈਂਟ ਖ਼ਰੀਦਣ ਦਾ ਲਿਆ ਫ਼ੈਸਲਾ, ਯੂਜ਼ਰਸ ਨੇ ਕੀਤਾ ਟ੍ਰੋਲ (ਦੇਖੋ ਵੀਡੀਓ)

07/03/2022 2:19:15 PM

ਬਾਲੀਵੁੱਡ ਡੈਸਕ: ਡਰਾਮਾ ਕੁਈਨ ਰਾਖੀ ਸਾਵੰਤ ਆਪਣੇ ਬਿਆਨਾਂ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਰਾਖੀ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ  ਹੈ। ਜਿਸ ’ਚ ਉਹ ਲੋਕਾਂ ਨੂੰ ਦੱਸ ਰਹੀ ਹੈ ਕਿ ਪਹਿਲਾਂ ਉਹ ਇਕ ਅਪਾਰਟਮੈਂਟ ਖ਼ਰੀਦਣ ਜਾ ਰਹੀ ਸੀ ਪਰ ਹੁਣ ਉਸ ਨੇ 10 ਅਪਾਰਟਮੈਂਟ ਖ਼ਰੀਦਣ  ਦਾ ਫ਼ੈਸਲਾ ਕੀਤਾ ਹੈ। ਰਾਖੀ ਸਾਵੰਤ ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਵੀ ਦੱਸ ਰਹੀ ਹੈ ਜੋ ਕਾਫ਼ੀ ਮਜ਼ਾਕੀਆ ਹੈ। ਲੋਕ ਇਸ ਵੀਡੀਓ ਨੂੰ ਬੇਹੱਦ ਟ੍ਰੋਲ ਕਰ ਰਹੇ ਹਨ।

ਇਹ ਵੀ ਪੜ੍ਹੋ : ‘ਹੈਪੀ ਬਰਥਡੇ ਮਾਈ ਲਵ’: ਪਤੀ ਹਰਸ਼ ਲਿੰਬਾਚੀਆ ਨੇ ਪਤਨੀ ਭਾਰਤੀ ਸਿੰਘ ਦੇ ਜਨਮਦਿਨ ’ਤੇ ਕੀਤੀ ਪੋਸਟ ਸਾਂਝੀ

ਵੀਡੀਓ ’ਚ ਰਾਖੀ ਆਪਣੇ ਬੁਆਏਫ੍ਰੈਂਡ ਨਾਲ ਖੜ੍ਹੀ ਹੈ ਜਦੋਂ ਉਸਨੇ ਕਿਹਾ ਕਿ ਪਹਿਲਾਂ ਅਸੀਂ ਇਕ ਅਪਾਰਟਮੈਂਟ ਖ਼ਰੀਦਣ ਦੀ ਯੋਜਨਾ ਬਣਾ ਰਹੇ ਸੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਦੁਬਈ ’ਚ ਬਹੁਤ ਸਸਤੇ ਫ਼ਲੈਟ ਹਨ। ਮਤਲਬ ਜੇਕਰ ਤੁਸੀਂ ਇੱਥੇ ਤਿੰਨ ਫ਼ਲੈਟ ਲੈਂਦੇ ਹੋ ਤਾਂ ਦੁਬਈ ’ਚ 10 ਫ਼ਲੈਟ ਹੋਣਗੇ। ਰਾਖੀ ਸਾਵੰਤ ਨੇ ਕਿਹਾ ਕਿ ਜੇਕਰ ਕੋਈ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੇ।

PunjabKesariPunjabKesariPunjabKesari
ਵੀਡੀਓ ’ਤੇ ਲੋਕਾਂ ਨੇ ਆਪਣੀ ਕੁਮੈਂਟ ਰਾਹੀ ਪ੍ਰਤੀਕਿਰਿਆ ਦਿੰਦਿਆ ਰਾਖੀ ਨੂੰ ਕਾਫ਼ੀ ਟ੍ਰੋਲ ਕੀਤਾ। ਇਕ ਯੂਜ਼ਰ ਨੇ ਕੁਮੈਂਟ ਬਾਕਸ ’ਚ ਲਿਖਿਆ ਕਿ ‘ਮੇਰੇ ਕੋਲ ਦੁਬਈ ਵਿਚ 99 ਪਲਾਟ ਹਨ, 115 ਮਰਸਡੀਜ਼ ਬੈਂਜ਼ ਹਨ, 315 ਪ੍ਰਾਈਵੇਟ ਪਲੇਨ ਹਨ, ਮਤਲਬ ਕਿ ਤੁਸੀਂ ਭਾਰਤ ’ਚ ਸਾਈਕਲ ਦਾ ਟਾਇਰ ਖ਼ਰੀਦਦੇ ਹੋ, ਤਾਂ ਤੁਸੀਂ ਦੁਬਈ ’ਚ ਕਰੋੜਪਤੀ ਹੋ।’ 

ਇਹ ਵੀ ਪੜ੍ਹੋ : ਕਰੀਨਾ ਨੇ ਲੰਡਨ ਤੋਂ ਜੇਹ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਇੰਦਰਧਨੁਸ਼ ਦੇਖਦੇ ਹੋਏ ਨਜ਼ਰ ਆਏ ਛੋਟੇ ਨਵਾਬ

ਦੂਸਰੇ ਯੂਜ਼ਰ ਨੇ ਲਿਖਿਆ ਕਿ ‘ਬਾਪ ਦਾ ਰਾਜ ਚੱਲਦਾ ਹੈ ਨਾ ਤੁਹਾਡੇ ਉੱਥੇ।’ ਤੀਸਰੇ ਯੂਜ਼ਰ ਨੇ ਲਿਖਿਆ ਕਿ ‘ਇਹ ਕੀ ਕਹਿ ਰਹੀ ਹੈ, ਦੁਬਈ ’ਚ ਫ਼ਲੈਟ ਖ਼ਰੀਦਣਾ ਬਹੁਤ ਮਹਿੰਗਾ ਹੈ।’  ਇਸ ਤਰ੍ਹਾਂ ਰਾਖੀ ਦੀ ਵੀਡੀਓ ਨੂੰ ਹੋਰ ਵੀ ਕਈ ਯੂਜ਼ਰਸ ਵੱਲੋਂ ਟ੍ਰੋਲ ਹੋਣਾ ਪਿਆ।

PunjabKesari


Gurminder Singh

Content Editor

Related News