ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਨੇ ਮੁੰਬਈ ’ਚ ਰੱਖੀ ਪ੍ਰੇਅਰ ਮੀਟ, ਇਸ ਤਾਰੀਖ਼ ਨੂੰ ਹੋਵੇਗੀ ਪ੍ਰਾਰਥਨਾ
Saturday, Sep 24, 2022 - 06:22 PM (IST)
ਮੁੰਬਈ- ਬੀਤੇ ਦਿਨੀਂ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ। ਪਿਛਲੇ 42 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਨੇ ਆਖ਼ਿਰਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਰਾਜੂ ਸ਼੍ਰੀਵਾਸਤਵ ਨੇ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਿਆ। ਕਾਮੇਡੀ ਦੇ ਬਾਦਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ। ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰੀ ਇੰਡਸਟਰੀ ਅਤੇ ਪਰਿਵਾਰ ਮੈਂਬਰ ’ਚ ਸੋਗ ’ਤੇ ਹਨ।
ਇਹ ਵੀ ਪੜ੍ਹੋ : ਹਿਨਾ ਖ਼ਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਸੀ ਬੇਹੱਦ ਖੂਬਸੂਰਤ
ਹਾਲ ਹੀ ’ਚ ਖ਼ਬਰ ਆਈ ਹੈ ਕਿ ਰਾਜੂ ਦੀ ਪ੍ਰੇਅਰ ਮੀਟ 25 ਸਤੰਬਰ ਨੂੰ ਹੈ। ਪ੍ਰਾਰਥਨਾ ਸਭਾ ਜੁਹੂ ਵਿਖੇ ਹੋਵੇਗੀ। ਮੀਡੀਆ ਰਿਪੋਰਟ ਮੁਤਾਬਕ ਰਾਜੂ ਦੀ ਪਤਨੀ ਚਾਹੁੰਦੀ ਹੈ ਕਿ ਕਾਮੇਡੀਅਨ ਦੀ ਪ੍ਰਾਰਥਨਾ ਸਭਾ ਮੁੰਬਈ ’ਚ ਹੋਵੇ ਕਿਉਂਕਿ ਇੱਥੇ ਰਾਜੂ ਦੀਆਂ ਕਈ ਯਾਦਾਂ ਹਨ। ਉਸਨੇ ਇੱਥੇ ਕੰਮ ਕੀਤਾ ਹੈ। ਰਾਜੂ ਦੀ ਪਤਨੀ ਉਨ੍ਹਾਂ ਦੀ ਬੇਟੀ ਅੰਤਰਾ ਅਤੇ ਪੁੱਤਰ ਆਯੁਸ਼ਮਾਨ ਪ੍ਰਾਰਥਨਾ ਸਭਾ ਦਾ ਆਯੋਜਨ ਕਰਨਗੇ।
ਰਾਜੂ ਦੇ ਦਿਹਾਂਤ ਤੋਂ ਬਾਅਦ ਜਦੋਂ ਪਤਨੀ ਸ਼ਿਖਾ ਨਾਲ ਗੱਲ ਕੀਤੀ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਈ। ਉਨ੍ਹਾਂ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਰਾਜੂ ਠੀਕ ਹੋ ਜਾਣਗੇ। ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰਾਜੂ ਨੇ ਹਸਪਤਾਲ ’ਚ ਲੰਮੀ ਲੜਾਈ ਲੜੀ ਹੈ। ਉਨ੍ਹਾਂ ਨੇ ਇੰਟਰਵਿਊ ’ਚ ਕਿਹਾ ਕਿ ਮੈਨੂੰ ਉਮੀਦ ਸੀ ਕਿ ਰਾਜੂ ਠੀਕ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਮੈਂ ਬਹੁਤ ਪ੍ਰਾਰਥਨਾ ਕੀਤੀ, ਪਰ ਉਹ ਵਾਪਸ ਨਹੀਂ ਆਇਆ। ਉਹ ਇਕ ਮਹਾਨ ਫ਼ਾਈਟਰ ਸੀ।
ਇਹ ਵੀ ਪੜ੍ਹੋ : ਮਾਇਆਨਗਰੀ ਦਾ ਇਕ ‘ਰਹੱਸਮਈ ਪੱਖ’ ਵੀ ਹੈ: ਸਮ੍ਰਿਤੀ ਕਸ਼ਯਪ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਿਖਾ ਦੀ ਹਾਲਤ ਖ਼ਰਾਬ ਹੈ। ਪੂਰੇ ਪਰਿਵਾਰ ਨੂੰ ਇਕ ਦਿਨ ਪਹਿਲਾਂ ਤੱਕ ਯਕੀਨ ਸੀ ਕਿ ਰਾਜੂ ਠੀਕ ਹੋ ਜਾਵੇਗਾ। ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਰਾਜੂ ਉਨ੍ਹਾਂ ਸਾਰਿਆਂ ਨੂੰ ਛੱਡ ਗਿਆ ਹੈ।