ਲੰਮੇਂ ਸਮੇਂ ਬਾਅਦ ਸਿਲਵਰ ਸਕ੍ਰੀਨ ਉਤੇ ਵਾਪਸੀ ਕਰ ਰਹੇ ਨੇ ਰਾਜ ਬੱਬਰ, ਇਸ ਗਾਇਕ ਦੀ ਫਿਲਮ ''ਚ ਆਉਣਗੇ ਨਜ਼ਰ

Wednesday, Aug 07, 2024 - 09:27 AM (IST)

ਲੰਮੇਂ ਸਮੇਂ ਬਾਅਦ ਸਿਲਵਰ ਸਕ੍ਰੀਨ ਉਤੇ ਵਾਪਸੀ ਕਰ ਰਹੇ ਨੇ ਰਾਜ ਬੱਬਰ, ਇਸ ਗਾਇਕ ਦੀ ਫਿਲਮ ''ਚ ਆਉਣਗੇ ਨਜ਼ਰ

ਨਵੀਂ ਦਿੱਲੀ- ਗੁਰੂ ਰੰਧਾਵਾ ਅਤੇ ਈਸ਼ਾ ਤਲਵਾਰ ਦੀ ਆਉਣ ਵਾਲੀ ਫਿਲਮ 'ਸ਼ਾਹਕੋਟ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਟੀਜ਼ਰ 'ਚ ਗੁਰੂ ਰੰਧਾਵਾ ਨੂੰ ਪੁਲਸ ਵੈਨ 'ਚੋਂ ਇੱਕ ਅਜੀਬ ਜਗ੍ਹਾਂ 'ਤੇ ਉਤਰਦੇ ਦੇਖਿਆ ਜਾ ਸਕਦਾ ਹੈ। ਅਦਾਕਾਰ 'ਤੇ ਵਰ੍ਹਦੇ ਮੀਂਹ ਅਤੇ ਅਲਤਮਸ਼ ਫਰੀਦੀ ਦੁਆਰਾ ਗਾਏ ਗਏ ਬੈਕਗ੍ਰਾਉਂਡ 'ਚ ਵੱਜ ਰਹੇ ਸੁੰਦਰ ਗੀਤ ਦੇ ਨਾਲ ਟੀਜ਼ਰ ਦੀ ਭਾਵਨਾ ਉਮੀਦਾਂ ਨੂੰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਾਉਂਦਾ ਹੈ।ਇਸ ਫਿਲਮ ਨਾਲ ਪ੍ਰਗਟਾਏ ਗਏ ਵੱਖ-ਵੱਖ ਜਜ਼ਬਾਤ ਇਸ ਨੂੰ ਇੱਕ ਬਹੁਤ ਹੀ ਉਡੀਕੀ ਜਾਣ ਵਾਲੀ ਫਿਲਮ ਬਣਾ ਰਹੇ ਹਨ ਅਤੇ ਫਿਲਮ ਦਾ ਖਾਸ ਆਕਰਸ਼ਨ ਈਸ਼ਾ ਤਲਵਾਰ ਦਾ ਪੰਜਾਬੀ ਡੈਬਿਊ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਾਜ ਬੱਬਰ, ਸੀਮਾ ਕੌਸ਼ਲ, ਗੁਰਸ਼ਬਦ, ਨੇਹਾ ਦਿਆਲ, ਹਰਦੀਪ ਸਿੰਘ ਗਿੱਲ, ਮਨਪ੍ਰੀਤ ਸਿੰਘ, ਔਲਖ ਮੈਡਮ, ਜਤਿੰਦਰ ਕੌਰ ਦੀ ਪ੍ਰਭਾਵਸ਼ਾਲੀ ਮੌਜੂਦਗੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ - ਗੁੱਸੇ 'ਚ ਨਜ਼ਰ ਆਈ ਉਰਫੀ ਜਾਵੇਦ, ਸ਼ਰੇਆਮ ਟੀਮ ਮੈਂਬਰਾਂ ਨੂੰ ਲਗਾਈ ਫਟਕਾਰ

ਇਸ ਫਿਲਮ ਦਾ ਨਿਰਮਾਣ ਅਨਿਰੁਧ ਮੋਹਤਾ ਦੁਆਰਾ ਕੀਤਾ ਗਿਆ ਹੈ ਅਤੇ ਰਾਜੀਵ ਢੀਂਗਰਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਕਿ 'ਲਵ ਪੰਜਾਬ' ਅਤੇ 'ਕਾਮੇਡੀ ਨਾਈਟਸ ਵਿਦ ਕਪਿਲ' ਲਈ ਜਾਣੇ ਜਾਂਦੇ ਹਨ। ਸ਼ਾਹਕੋਟ ਦੇ ਡਾਇਰੈਕਟਰ ਰਾਜੀਵ ਢੀਂਗਰਾ ਨੇ ਇਸ ਪ੍ਰੋਜੈਕਟ 'ਤੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, "ਇੱਕ ਨਿਰਦੇਸ਼ਕ ਵਜੋਂ ਮੇਰਾ ਉਦੇਸ਼ ਹੈ। ਸ਼ਾਹਕੋਟ ਦੇ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਇੱਕ ਪ੍ਰੇਮ ਕਹਾਣੀ ਨਹੀਂ ਹੈ, ਮੇਰਾ ਉਦੇਸ਼ ਫਿਲਮ ਨਿਰਮਾਣ 'ਚ ਨਵਾਂ ਪਹਿਲੂ ਲਿਆਉਣਾ ਅਤੇ ਕਹਾਣੀਆਂ ਨੂੰ ਅੱਗੇ ਲਿਆਉਣਾ ਹੈ।"

ਇਹ ਖ਼ਬਰ ਵੀ ਪੜ੍ਹੋ -ਯੂਟਿਊਬਰ ਐਲਵਿਸ਼ ਯਾਦਵ ਨੇ ਬੰਗਲਾਦੇਸ਼ ਦੇ ਮੁੱਦੇ ਨੂੰ ਲੈ ਕੇ PM Modi ਨੂੰ ਕੀਤਾ ਟਵੀਟ, ਲੋਕਾਂ ਨੇ ਕੀਤਾ ਸਮਰਥਨ

ਰਾਜੀਵ ਢੀਂਗਰਾ ਦੁਆਰਾ ਨਿਰਦੇਸ਼ਤ ਟੀਜ਼ਰ ਦੀ ਸ਼ੁਰੂਆਤ ਗੁਰੂ ਨੂੰ ਪਾਕਿਸਤਾਨੀ ਜੇਲ੍ਹ 'ਚ ਲਿਜਾਏ ਜਾਣ ਨਾਲ ਹੁੰਦੀ ਹੈ। ਉਸ ਦੇ ਕਿਰਦਾਰ ਦਾ ਨਾਂ ਸਾਹਮਣੇ ਆਇਆ ਹੈ, ਜੋ ਇਕਬਾਲ ਹੈ। ਫਿਲਮ 'ਚ ਇੱਕ ਮਹੱਤਵਪੂਰਣ ਭੂਮਿਕਾ 'ਚ ਮਾਣਯੋਗ ਰਾਜ ਬੱਬਰ ਵੀ ਸ਼ਾਮਲ ਹੈ। ਫਿਲਮ 4 ਅਕਤੂਬਰ 2024 ਨੂੰ ਰਿਲੀਜ਼ ਹੋਣ ਵਾਲੀ ਹੈ। ਪ੍ਰਸ਼ੰਸਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News