ਇਮਰਾਨ ਹਾਸ਼ਮੀ ਅਤੇ ਯਾਮੀ ਗੌਤਮ ਦੀ ਫਿਲਮ "ਹੱਕ" ਫਿਲਮ ਦਾ ਪਹਿਲਾ ਗੀਤ "ਕਬੂਲ" ਰਿਲੀਜ਼
Wednesday, Oct 22, 2025 - 04:48 PM (IST)

ਮੁੰਬਈ (ਏਜੰਸੀ)- ਜੰਗਲੀ ਪਿਕਚਰਜ਼ ਨੇ ਇਮਰਾਨ ਹਾਸ਼ਮੀ ਅਤੇ ਯਾਮੀ ਗੌਤਮ ਦੀ ਫਿਲਮ "ਹੱਕ" ਦਾ ਪਹਿਲਾ ਗੀਤ "ਕਬੂਲ" ਰਿਲੀਜ਼ ਕਰ ਦਿੱਤਾ ਹੈ। ਇਮਰਾਨ ਹਾਸ਼ਮੀ ਅਤੇ ਯਾਮੀ ਗੌਤਮ, ਜੋ ਭਾਰਤੀ ਸਿਨੇਮਾ ਦੇ ਸਭ ਤੋਂ ਦਮਦਾਰ ਅਤੇ ਭਾਵੁਕ ਐਕਟਰਾਂ ਵਿਚੋਂ ਹਨ, "ਹੱਕ" ਦੇ ਨਵੇਂ ਗੀਤ "ਕਬੂਲ" ਵਿੱਚ ਇੱਕ ਡੂੰਘਾ ਔਨ-ਸਕ੍ਰੀਨ ਰਿਸ਼ਤਾ ਸਾਂਝਾ ਕਰਦੇ ਹਨ। ਇਹ ਜੰਗਲੀ ਮਿਊਜ਼ਿਕ (ਟਾਈਮਜ਼ ਮਿਊਜ਼ਿਕ ਦਾ ਇੱਕ ਡਿਵੀਜ਼ਨ) ਦੁਆਰਾ ਪੇਸ਼ ਕੀਤਾ ਗਿਆ ਹੈ। ਸੰਗੀਤ ਨਿਰਦੇਸ਼ਕ ਵਿਸ਼ਾਲ ਮਿਸ਼ਰਾ ਨੇ ਫਿਲਮ ਹੱਕ ਦੇ ਇਮੋਸ਼ਨਲ ਕੋਰ ਨੂੰ ਇਕ ਅਜਿਹੇ ਮਿਊਜ਼ਿਕ ਨਾਲ ਜੋੜਿਆ ਹੈ, ਜੋ ਕਰੀਬੀ ਅਤੇ ਬਹੁਤ ਪ੍ਰਭਾਵਸ਼ਾਲੀ ਹੈ। ਗੀਤ ਦੇ ਬੋਲ ਕੌਸ਼ਲ ਕਿਸ਼ੋਰ ਦੁਆਰਾ ਲਿਖੇ ਗਏ ਹਨ ਅਤੇ ਅਰਮਾਨ ਖਾਨ ਦੁਆਰਾ ਗਾਇਆ ਗਿਆ ਹੈ।
ਇਮਰਾਨ ਹਾਸ਼ਮੀ ਨੇ ਕਿਹਾ, "ਜਦੋਂ ਕੋਈ ਗੀਤ ਕਿਸੇ ਫਿਲਮ ਦੀ ਰੂਹ ਬਣ ਜਾਂਦਾ ਹੈ ਤਾਂ ਇੱਕ ਅਨੋਖਾ ਜਾਦੂ ਹੁੰਦਾ ਹੈ, ਅਤੇ ਕਬੂਲ ਬਿਲਕੁਲ ਉਹੀ ਕਰਦਾ ਹੈ। ਵਿਸ਼ਾਲ ਨੇ ਇੱਕ ਅਜਿਹੀ ਧੁਨ ਬਣਾਈ ਹੈ ਜੋ ਭਾਵਨਾਵਾਂ ਨਾਲ ਭਰੀ ਹੈ, ਅਤੇ ਇਹ ਸਾਡੀ ਕਹਾਣੀ ਦੇ ਦਿਲ ਨੂੰ ਸੁੰਦਰਤਾ ਨਾਲ ਅੱਗੇ ਲਿਜਾਂਦੀ ਹੈ।" ਯਾਮੀ ਗੌਤਮ ਨੇ ਕਿਹਾ, "ਕਬੂਲ ਇੱਕ ਦੁਰਲੱਭ ਗੀਤ ਹੈ ਜੋ ਚੁੱਪ, ਅਣਕਹੇ ਸ਼ਬਦਾਂ ਅਤੇ ਦਰਦਭਰੀ ਚੁੱਪੀ ਵਿੱਚ ਵੱਸਦਾ ਹੈ। ਇਹ ਮੇਰੇ ਕਿਰਦਾਰ ਦੀਆਂ ਡੂੰਘੀਆਂ ਭਾਵਨਾਵਾਂ, ਉਸਦੀ ਕਮਜ਼ੋਰੀ, ਹਿੰਮਤ ਅਤੇ ਤਾਂਘ ਨੂੰ ਦਰਸਾਉਂਦਾ ਹੈ।" ਸੰਗੀਤਕਾਰ ਵਿਸ਼ਾਲ ਮਿਸ਼ਰਾ ਨੇ ਕਿਹਾ, "ਹੱਕ ਦਾ ਸੰਗੀਤ ਭਾਵਨਾਵਾਂ ਅਤੇ ਭਾਰਤੀ ਧੁਨਾਂ (ਰਾਗਾਂ) ਦੀ ਸ਼ਕਤੀ 'ਤੇ ਬਣਿਆ ਹੈ। ਕੁਬੂਲ ਇੱਕ ਭਾਰਤੀ ਛੋਹ ਅਤੇ ਇੱਕ ਆਧੁਨਿਕ ਭਾਵਨਾ ਨਾਲ ਬੁਣੇ ਪਿਆਰ ਦਾ ਪ੍ਰਗਟਾਵਾ ਹੈ।" ਸੁਪਰਣ ਵਰਮਾ ਦੁਆਰਾ ਨਿਰਦੇਸ਼ਤ, ਫਿਲਮ ਹੱਕ 7 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।