ਅੱਲੂ ਅਰਜੁਨ ਨੇ ‘ਪੁਸ਼ਪਾ 2 : ਦਿ ਰੂਲ’ ਦਾ ਇਕ ਹੋਰ ਸ਼ੈਡਿਊਲ ਕੀਤਾ ਸ਼ੁਰੂ
Sunday, Aug 06, 2023 - 12:24 PM (IST)
ਮੁੰਬਈ (ਬਿਊਰੋ)– ਸੁਪਰਸਟਾਰ ਅੱਲੂ ਅਰਜੁਨ ਨੇ ਹਾਲ ਹੀ ’ਚ ਹੈਦਰਾਬਾਦ ਦੇ ਪ੍ਰਸਿੱਧ ਰਾਮੋਜੀ ਰਾਓ ਸਟੂਡੀਓ ’ਚ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ ‘ਪੁਸ਼ਪਾ 2 : ਦਿ ਰੂਲ’ ਦੇ ਇਕ ਹੋਰ ਮੈਰਾਥਨ ਸ਼ੂਟਿੰਗ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼, ਦੇਖ ਤੁਹਾਡੇ ਵੀ ਹੋਣਗੇ ਰੌਂਗਟੇ ਖੜ੍ਹੇ (ਵੀਡੀਓ)
ਸੂਤਰ ਦੱਸਦੇ ਹਨ, ‘‘ਦੇਸ਼ ਭਰ ’ਚ ਵੱਖ-ਵੱਖ ਸਥਾਨਾਂ ’ਤੇ ਮੁੱਖ ਸ਼ੂਟਿੰਗ ਸ਼ੈਡਿਊਲ ਨੂੰ ਪੂਰਾ ਕਰਨ ਤੋਂ ਬਾਅਦ ‘ਪੁਸ਼ਪਾ 2 : ਦਿ ਰੂਲ’ ਦੇ ਨਿਰਮਾਤਾ ਕੱਲ ਤੋਂ ਆਪਣਾ ਨਵਾਂ ਸ਼ੈਡਿਊਲ ਸ਼ੁਰੂ ਕਰਨਗੇ, ਜਦਕਿ ਨਵੇਂ ਸ਼ੈਡਿਊਲ ਲਈ ਪ੍ਰੀ-ਪ੍ਰੋਡਕਸ਼ਨ ਦਾ ਕੰਮ ਪੂਰਾ ਹੋ ਗਿਆ ਹੈ।’’
ਅੱਲੂ ਅਰਜੁਨ ਤੇ ਹੋਰ ਕਲਾਕਾਰ ਕੱਲ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਸੁਪਰਸਟਾਰ ਨੇ ਹਾਲ ਹੀ ’ਚ ਨਿਰਮਾਤਾ ਭੂਸ਼ਣ ਕੁਮਾਰ ਤੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਵਲੋਂ ਇਕ ਅਨਟਾਈਟਲ ਪ੍ਰਾਜੈਕਟ ਤੇ ਫਿਰ ਤ੍ਰਿਵਿਕਰਮ ਸ਼੍ਰੀਨਿਵਾਸ ਦੇ ਨਾਲ ਇਕ ਸਹਿਯੋਗ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।