ਯੂਟਿਊਬ ''ਤੇ ਵਾਰ-ਵਾਰ ਸੁਣਿਆ ਜਾ ਰਿਹੈ ਗਾਇਕ ਜੀਂਦ ਦਾ ਗੀਤ ''ਸੋਹਣੇ ਦੀ ਪਸੰਦ''

Thursday, May 20, 2021 - 12:44 PM (IST)

ਯੂਟਿਊਬ ''ਤੇ ਵਾਰ-ਵਾਰ ਸੁਣਿਆ ਜਾ ਰਿਹੈ ਗਾਇਕ ਜੀਂਦ ਦਾ ਗੀਤ ''ਸੋਹਣੇ ਦੀ ਪਸੰਦ''

ਚੰਡੀਗੜ੍ਹ (ਬਿਊਰੋ) : ਪੰਜਾਬੀ ਗੀਤ 'ਸੋਹਣੇ ਦੀ ਪਸੰਦ' ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਹੈ। ਇਸ ਗੀਤ ਦੇ ਬੋਲ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਹਰ ਨੌਜਵਾਨ ਇਸ ਗੀਤ ਨੂੰ ਆਪਣੇ ਚਹਾਉਣ ਵਾਲਿਆਂ ਨੂੰ ਡੈਡੀਕੇਟ ਕਰ ਰਿਹਾ ਹੈ। ਗੀਤ 'ਸੋਹਣੇ ਦੀ ਪਸੰਦ' ਇੱਕ ਸੋਸ਼ਲ ਮੈਸੇਜ ਨਾਲ ਇੱਕ ਮਹੀਨੇ ਪਹਿਲਾ ਹੀ ਰਿਲੀਜ਼ ਹੋਇਆ ਸੀ। 

ਗੀਤ 'ਸੋਹਣੇ ਦੀ ਪਸੰਦ' ਦੀ ਵੀਡੀਓ - 

ਦੱਸ ਦਈਏ ਕਿ ਗਾਇਕ ਜੀਂਦ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਜੀਂਦ ਦੇ ਗੀਤ 'ਸੋਹਣੇ ਦੀ ਪਸੰਦ' ਨੂੰ ਸ਼ੇਰਾ ਧਾਲੀਵਾਲ ਨੇ ਆਪਣੇ ਮਿਊਜ਼ਿਕ ਲੇਬਲ ਡੌਨਟ ਮਿਊਜ਼ਿਕ ਰਾਹੀਂ ਪ੍ਰੋਡਿਊਸ ਕੀਤਾ ਹੈ। ਇਸ ਤੋਂ ਇਲਾਵਾ ਇਸ ਗੀਤ ਨੂੰ ਅਭਯਨੂਰ ਸਿੰਘ ਨੇ ਡਾਇਰੈਕਟ ਕੀਤਾ ਹੈ। ਇਹ ਗੀਤ ਯੂਟਿਊਬ ਅਤੇ ਸੋਸ਼ਲ ਮੀਡੀਆ 'ਤੇ ਇੱਕ ਸਮਾਜਿਕ ਸੰਦੇਸ਼ ਦੇ ਨਾਲ ਵਾਇਰਲ ਹੋ ਰਿਹਾ ਹੈ। ਹੁਣ ਇਸ ਗੀਤ ਨੂੰ 5 ਮਿਲਿਅਨ ਤੋਂ ਵਧ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ।


author

sunita

Content Editor

Related News