ਆਰ ਨੇਤ ਨੇ ਦੱਸਿਆ ਕਿ ਆਪਣੇ ਸੁਫ਼ਨੇ ਪੂਰੇ ਕਰਨ ਲਈ ਕਰਨਾ ਪਿਆ ਸੀ ਕਿੰਨਾ ਸੰਘਰਸ਼ (ਵੀਡੀਓ)

Saturday, May 22, 2021 - 06:05 PM (IST)

ਆਰ ਨੇਤ ਨੇ ਦੱਸਿਆ ਕਿ ਆਪਣੇ ਸੁਫ਼ਨੇ ਪੂਰੇ ਕਰਨ ਲਈ ਕਰਨਾ ਪਿਆ ਸੀ ਕਿੰਨਾ ਸੰਘਰਸ਼ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਆਰ ਨੇਤ ਇੱਕ ਤੋਂ ਬਾਅਦ ਇੱਕ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਹਾਲ ਹੀ 'ਚ ਆਰ ਨੇਤ ਦੇ ਨਵੇਂ ਗੀਤ 'ਛੱਲਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਖ਼ੁਦ ਆਰ ਨੇਤ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਲਾਡੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ। 

 
 
 
 
 
 
 
 
 
 
 
 
 
 
 
 

A post shared by R Nait (@official_rnait)

ਦੱਸ ਦਈਏ ਕਿ ਗੀਤ 'ਛੱਲਾ' 'ਚ ਆਰ ਨੇਤ ਨੇ ਆਪਣੇ ਸੁਫ਼ਨੇ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੌਰਾਨ ਪੈਦਾ ਹੋਈਆਂ ਔਕੜਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਜਦੋਂ ਉਹ ਆਪਣੇ ਸੁਫ਼ਨੇ ਪੂਰੇ ਕਰਨ ਲਈ ਸੋਚਦਾ ਸੀ ਪਰ ਉਸ ਸਮੇਂ ਉਨ੍ਹਾਂ ਕੋਲ ਇੰਨਾਂ ਪੈਸਾ ਨਹੀਂ ਸੀ ਕਿ ਉਹ ਆਪਣਾ ਹਰ ਇਕ ਸੁਫ਼ਨਾ ਪੂਰਾ ਕਰ ਸਕੇ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਰ ਨੇਤ ਕਈ ਹਿੱਟ ਗੀਤ ਦੇ ਚੁੱਕੇ ਹਨ। ਹਾਲ ਹੀ 'ਚ ਆਰ ਨੇਤ ਦਾ ਗੀਤ 'ਬਾਪੂ ਬੰਦਾ ਬੰਬ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਸ ਦਾ ਨਵਾਂ ਗੀਤ 'ਛੱਲਾ' ਦਰਸ਼ਕਾਂ ਨੂੰ ਪਸੰਦ ਆਏਗਾ। 

 
 
 
 
 
 
 
 
 
 
 
 
 
 
 
 

A post shared by R Nait (@official_rnait)


ਆਰ ਨੇਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਗੀਤ ਦੇ ਰਹੇ ਹਨ ਅਤੇ ਇੰਡਸਟਰੀ 'ਚ ਖ਼ਾਸ ਥਾਂ ਬਣਾਉਣ ਲਈ ਉਨ੍ਹਾਂ ਨੂੰ ਕਰੜੀ ਮਸ਼ਕੱਤ ਕਰਨੀ ਪਈ ਹੈ।


author

sunita

Content Editor

Related News