ਗਾਇਕਾ ਮਿਸ ਪੂਜਾ ਨੇ ਕੀਤਾ ਨਵੇਂ ਧਾਰਮਿਕ ਸ਼ਬਦ ਦਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼

Wednesday, Aug 14, 2024 - 03:46 PM (IST)

ਗਾਇਕਾ ਮਿਸ ਪੂਜਾ ਨੇ ਕੀਤਾ ਨਵੇਂ ਧਾਰਮਿਕ ਸ਼ਬਦ ਦਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਵਿਲੱਖਣ ਪਛਾਣ ਅਤੇ ਸ਼ਾਨਦਾਰ ਮੁਕਾਮ ਹਾਸਲ ਕਰਨ 'ਚ ਸਫ਼ਲ ਰਹੀ ਹੈ ਗਾਇਕਾ ਮਿਸ ਪੂਜਾ, ਜੋ ਇੰਨੀਂ ਦਿਨੀਂ ਫਿਰ ਸੰਗੀਤਕ ਖ਼ੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਯਤਨਸ਼ੀਲ ਨਜ਼ਰ ਆ ਰਹੀ ਹੈ, ਜਿਨ੍ਹਾਂ ਵੱਲੋਂ ਇਸ ਖਿੱਤੇ 'ਚ ਮੁੜ ਮਜ਼ਬੂਤੀ ਲਈ ਵਿੱਢੀਆਂ ਜਾ ਰਹੀਆਂ ਬਿਹਤਰੀਨ ਕੋਸ਼ਿਸ਼ਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ। ਉਨ੍ਹਾਂ ਦਾ ਨਵਾਂ ਅਤੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਉਣ ਜਾ ਰਿਹਾ ਇੱਕ ਹੋਰ ਧਾਰਮਿਕ ਸ਼ਬਦ 'ਗੁਰ ਮੰਤਰ', ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।

ਜੇਸੀ ਧਨੋਆ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਮਨਮੋਹਕ ਸ਼ਬਦ ਦੇ ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਣਾ ਜਸਕੀਰਤ ਸਿੰਘ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਰੂਹਾਨੀਅਤ ਦੇ ਅਨੂਠੇ ਰੰਗਾਂ 'ਚ ਰੰਗੇ ਗਏ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਉੱਘੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਜੇਸੀ ਧਨੋਆ ਦੁਆਰਾ ਹੀ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਮਿਸ ਪੂਜਾ ਸਮੇਤ ਕਈ ਮੰਨੇ-ਪ੍ਰਮੰਨੇ ਗਾਇਕਾਂ ਦੇ ਸੰਗੀਤਕ ਵੀਡੀਓ ਨੂੰ ਬਤੌਰ ਨਿਰਦੇਸ਼ਕ ਚਾਰ ਚੰਨ ਲਾਉਣ ਅਤੇ ਸੋਹਣਾ ਅਤੇ ਪ੍ਰਭਾਵੀ ਮੁਹਾਂਦਰਾ ਦੇਣ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਸੰਗੀਤ ਨਿਰਮਾਤਾ ਰੋਮੀ ਟਾਹਲੀ ਯੂ. ਐੱਸ. ਏ. ਵੱਲੋਂ ਕਾਫ਼ੀ ਉੱਚ ਪੱਧਰੀ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਇਸ ਧਾਰਮਿਕ ਗੀਤ ਨੂੰ ਅਨਹਦ ਬਾਣੀ ਟੀਵੀ ਦੇ ਲੇਬਲ ਅਧੀਨ ਧਾਰਮਿਕ ਗੀਤ ਸੁਣਨ ਦੀ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ। ਇਸੇ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਨੂੰ ਸਾਂਝੀ ਕਰਦਿਆਂ ਨਿਰਮਾਤਾ ਰੋਮੀ ਟਾਹਲੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਅਸੀਂ 19 ਅਗਸਤ 2024 ਨੂੰ ਇਹ ਗੁਰਬਾਣੀ ਪ੍ਰੋਜੈਕਟ 'ਗੁਰ ਮੰਤਰ' ਲੈ ਕੇ ਆ ਰਹੇ ਹਾਂ, ਜਿਸ ਨੂੰ ਬਹੁਤ ਹੀ ਖੂਬਸੂਰਤ ਅਤੇ ਸ਼ਰਧਾ ਪੂਰਵਕ ਰੂਪ 'ਚ ਜਾਰੀ ਕੀਤਾ ਜਾ ਰਿਹਾ ਹੈ। ਸੰਗੀਤਕ ਖੇਤਰ 'ਚ ਲਗਭਗ ਦੋ ਦਹਾਕਿਆਂ ਦਾ ਪੈਂਡਾ ਸਫ਼ਲਤਾਪੂਰਵਕ ਹੰਢਾ ਚੁੱਕੀ ਮਿਸ ਪੂਜਾ ਦੀ ਸਰਦਾਰੀ ਲੰਮਾਂ ਸਮਾਂ ਸੰਗੀਤਕ ਗਲਿਆਰਿਆਂ 'ਚ ਕਾਇਮ ਰਹੀ ਹੈ, ਜਿਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ 'ਚ ਸਫ਼ਲ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News