ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ ''ਤੌਬਾ-ਤੌਬਾ'' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ

Tuesday, Jul 16, 2024 - 02:17 PM (IST)

ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ ''ਤੌਬਾ-ਤੌਬਾ'' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ

ਚੰਡੀਗੜ੍ਹ : ਆਨੰਦ ਤਿਵਾਰੀ ਦੀ ਆਉਣ ਵਾਲੀ ਫ਼ਿਲਮ 'ਬੈਡ ਨਿਊਜ਼' ਦਾ ਪਹਿਲਾਂ ਗੀਤ ਇਸ ਸਮੇਂ ਸਰੋਤਿਆਂ ਦੇ ਦਿਲਾਂ 'ਤੇ ਛਾਇਆ ਹੋਇਆ ਹੈ। ਇਸ ਗੀਤ 'ਚ ਕਰਨ ਔਜਲਾ ਦੀ ਆਵਾਜ਼ ਅਤੇ ਵਿੱਕੀ ਕੌਸ਼ਲ ਦੇ ਡਾਂਸ ਨੇ ਪ੍ਰਸ਼ੰਸਕਾਂ ਤੋਂ ਕਾਫ਼ੀ ਤਾਰੀਫ਼ ਹਾਸਲ ਕੀਤੀ ਹੈ। ਜਦੋਂ ਹੀ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਤਾਂ ਉਦੋਂ ਹੀ ਇਹ ਗੀਤ ਪ੍ਰਸ਼ੰਸਕਾਂ 'ਚ ਮਸ਼ਹੂਰ ਹੋ ਗਿਆ। ਇੱਥੋਂ ਤੱਕ ਕਿ ਹੁਣ ਤਾਂ ਇਸ ਗੀਤ ਦੀਆਂ ਰੀਲਾਂ ਵੀ ਇੰਸਟਾਗ੍ਰਾਮ 'ਚ ਦਬਦਬਾ ਕਾਇਮ ਕਰੀ ਬੈਠੀਆਂ ਹਨ। ਇਸੇ ਤਰ੍ਹਾਂ ਹੀ ਇੱਕ ਸ਼ੋਸ਼ਲ ਮੀਡੀਆ ਪ੍ਰਭਾਵਕ ਨੇ ਇਸ ਗੀਤ ਦੀ ਤਰਜ਼ 'ਤੇ ਨਵਾਂ ਗੀਤ ਰਚਿਆ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਗੀਤ ਦਾ ਮਕਸਦ ਲੋਕਾਂ ਨੂੰ ਸਿਰਫ਼ ਹਸਾਉਣਾ ਹੈ।

ਜੇਕਰ ਇਸ ਨਵੇਂ ਵਰਜ਼ਨ ਦੀ ਗੱਲ ਕਰੀਏ ਇਸ ਰੀਲ ਦੀ ਰਚਨਾ ਸ਼ੋਸਲ ਮੀਡੀਆ ਪ੍ਰਭਾਵਕ ਮਾਸਟਰ ਪਰਮਜੀਤ ਸਿੰਘ ਨੇ ਕੀਤੀ ਹੈ, ਰੀਲ 'ਚ ਉਹ ਆਪਣੀ ਮਾਂ ਨੂੰ ਉਸ ਦੇ ਪਸੰਦ ਦਾ ਖਾਣਾ ਬਣਾਉਣ ਲਈ ਤਰਲੇ-ਮਿੰਨਤਾਂ ਕਰਦਾ ਨਜ਼ਰੀ ਪੈ ਰਿਹਾ ਹੈ। ਉਹ ਕਹਿੰਦਾ ਹੈ, "ਟਿੰਡੇ ਤੋਰੀ ਤੌਬਾ-ਤੌਬਾ...।" ਇਸ ਗੀਤ ਦੇ ਬੋਲ ਇੰਨੇ ਹਾਸੋ-ਹੀਣੇ ਹਨ ਕਿ ਇਸ ਨੂੰ ਸੁਣ ਕੇ ਕਿਸੇ ਦਾ ਵੀ ਹਾਸਾ ਨਹੀਂ ਰੁਕੇਗਾ। ਹੁਣ ਤੱਕ ਇਸ ਰੀਲ ਨੂੰ 1,080,461 ਲੋਕਾਂ ਨੇ ਪਸੰਦ ਕੀਤਾ ਹੈ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਸ਼ਾਨਦਾਰ ਅਤੇ ਮਜ਼ਾਕੀਆ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਤੌਬਾ-ਤੌਬਾ ਦਾ ਬੈਸਟ ਵਰਜ਼ਨ।' ਇੱਕ ਹੋਰ ਨੇ ਲਿਖਿਆ, 'ਭਾਅ ਜੀ ਤੁਸੀਂ ਗ੍ਰੇਟ ਹੋ।' ਇੱਕ ਹੋਰ ਨੇ ਮਜ਼ਾਕ ਕਰਦੇ ਹੋਏ ਲਿਖਿਆ, 'ਇਹ ਕਰੂ ਕਰਨ ਔਜਲੇ ਨੂੰ ਫੇਲ੍ਹ।' ਇਸ ਤੋਂ ਇਲਾਵਾ ਕਈ ਪ੍ਰਸ਼ੰਸਕਾਂ ਨੇ ਹਾਸੇ ਵਾਲੇ ਇਮੋਜੀ ਅਤੇ ਅੱਗ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ

ਹੁਣ ਜੇਕਰ ਆਪਾਂ ਦੁਬਾਰਾ ਮੁੱਖ ਗੀਤ ਦੀ ਗੱਲ ਕਰੀਏ ਤਾਂ ਗੀਤ 'ਹੁਸਨ ਤੇਰਾ ਤੌਬਾ-ਤੌਬਾ' 'ਚ ਵਿੱਕੀ ਕੌਸ਼ਲ ਦੇ ਡਾਂਸ ਨੇ ਲੋਕਾਂ ਨੂੰ ਕਾਫ਼ੀ ਖੁਸ਼ ਕੀਤਾ ਹੈ। ਇਸ ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 63 ਮਿਲੀਅਨ ਵਿਊਜ਼ ਆ ਚੁੱਕੇ ਹਨ। ਗੀਤ ਨੂੰ ਰਿਲੀਜ਼ ਹੋਏ 13 ਦਿਨ ਹੋ ਚੁੱਕੇ ਹਨ ਗੀਤ ਅਜੇ ਵੀ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News