ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਨੇ ਸਾਂਝੀਆਂ ਕੀਤੀਆਂ ਲਾਵਾਂ ਦੀਆਂ ਤਸਵੀਰਾਂ

Monday, May 08, 2023 - 03:32 PM (IST)

ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਨੇ ਸਾਂਝੀਆਂ ਕੀਤੀਆਂ ਲਾਵਾਂ ਦੀਆਂ ਤਸਵੀਰਾਂ

ਜਲੰਧਰ (ਬਿਊਰੋ) : ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਦੀ ਛੋਟੀ ਭੈਣ ਜੈਸਮੀਨ ਅਖ਼ਤਰ ਪਿਛਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝੀ ਹੈ। ਹੁਣ ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ।

PunjabKesari

ਜੈਸਮੀਨ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਹਾਲ ਇਕ ਵਾਰ ਫਿਰ ਜੈਸਮੀਨ ਨੇ ਆਪਣੀਆਂ ਲਾਵਾਂ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਹੁਣ ਵਾਇਰਲ ਹੋ ਰਹੀਆਂ ਹਨ। 

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਗੁਰੂ ਘਰ ਲਾਵਾਂ ਲੈਂਦੇ ਨਜ਼ਰ ਆ ਰਹੇ ਹਨ।

PunjabKesari

ਵਿਆਹ ਵਾਲੇ ਦਿਨ ਜੈਸਮੀਨ ਨੇ ਲਾਵਾਂ ਦੌਰਾਨ ਸੰਤਰੀ ਰੰਗ ਦਾ ਭਾਰੀ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਦੱਸਣਯੋਗ ਹੈ ਕਿ ਜੈਸਮੀਨ ਅਖ਼ਤਰ ਨੇ ਲਾਲੀ ਕਾਹਲੋਂ ਨਾਲ ਵਿਆਹ ਕਰਵਾਇਆ ਹੈ। ਜੈਸਮੀਨ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ। ਉਸ ਦੇ ਭਰਾ ਵੀ ਗਾਇਕੀ ਦੇ ਖ਼ੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ।

PunjabKesari

ਜੈਸਮੀਨ ਦੀ ਵੱਡੀ ਭੈਣ ਗੁਰਲੇਜ ਅਖਤਰ ਵੀ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ ਅਤੇ ਉਸ ਦੇ ਜੀਜਾ ਕੁਲਵਿੰਦਰ ਕੈਲੀ ਵੀ ਪ੍ਰਸਿੱਧ ਗਾਇਕ ਹਨ। 

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 
 


author

sunita

Content Editor

Related News