ਗਾਇਕਾ ਗੁਰਲੇਜ਼ ਅਖ਼ਤਰ ਨੇ ਪਰਿਵਾਰ ਨਾਲ ਰਲ ਕੀਤਾ ਗੁਰਬਾਣੀ ਦਾ ਜਾਪ, ਤਸਵੀਰ ਵਾਇਰਲ

Friday, Oct 28, 2022 - 03:45 PM (IST)

ਗਾਇਕਾ ਗੁਰਲੇਜ਼ ਅਖ਼ਤਰ ਨੇ ਪਰਿਵਾਰ ਨਾਲ ਰਲ ਕੀਤਾ ਗੁਰਬਾਣੀ ਦਾ ਜਾਪ, ਤਸਵੀਰ ਵਾਇਰਲ

ਮੁੰਬਈ (ਬਿਊਰੋ) : ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇਕ ਹੈ। ਉਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਹੈ। ਬੀਤੇ ਦਿਨੀਂ ਗੁਰਲੇਜ਼ ਅਖ਼ਤਰ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਕੁਲਵਿੰਦਰ ਕੈਲੀ ਤੇ ਪੁੱਤਰ ਦਾਨਵੀਰ ਸਿੰਘ ਨਾਲ ਗੁਟਕਾ ਸਾਹਿਬ ਜੀ ਤੋਂ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦਸ ਦਈਏ ਕਿ ਗੁਰਲੇਜ਼ ਅਖ਼ਤਰ ਮੁਸਲਿਮ ਪਰਿਵਾਰ ਤੋਂ ਹੈ। ਗੁਰਲੇਜ਼ ਨੇ ਪੰਜਾਬੀ ਗਾਇਕ ਕੁਲਵਿੰਦਰ ਕੈਲੀ ਨਾਲ ਲਵ ਮੈਰਿਜ ਕਰਵਾਈ ਸੀ। ਉਸ ਦੇ ਮਨ 'ਚ ਸਿੱਖ ਧਰਮ ਪ੍ਰਤੀ ਬੇਹੱਦ ਇੱਜ਼ਤ ਹੈ, ਜਿਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲੱਗਦਾ ਹੈ।

PunjabKesari

ਗੁਰਲੇਜ਼ ਅਖ਼ਤਰ ਆਪਣੇ ਯੂਟਿਊਬ ਚੈਨਲ 'ਤੇ ਵੀ ਗੁਰਬਾਣੀ ਦਾ ਜਾਪ ਕਰਦੇ ਵੀਡੀਓ ਤੇ ਆਡੀਓ ਸ਼ੇਅਰ ਕਰਦੀ ਰਹਿੰਦੀ ਹੈ। ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਦੀ ਅਵਾਜ਼ 'ਚ ਵੀ ਯੂਟਿਊਬ 'ਤੇ ਗੁਰਬਾਣੀ ਦਾ ਜਾਪ ਸੁਣਿਆ ਜਾ ਸਕਦਾ ਹੈ। 

PunjabKesari

ਗੁਰਲੇਜ਼ ਅਖ਼ਤਰ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਗਾਇਕਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਸੈਂਕੜੇ ਹਿੱਟ ਗੀਤ ਦਿੱਤੇ ਹਨ। ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ 'ਵ੍ਹਾਈਟ ਕਾਲਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News