ਲੁਧਿਆਣਾ 'ਚ ਸ਼ੋਅ ਕਰਨ ਤੋਂ ਪਹਿਲਾਂ ਦਿਲਜੀਤ ਦੇ ਪ੍ਰਬੰਧਕਾਂ ਨੂੰ ਦੇਣਗੀ ਪਵੇਗੀ ਮੋਟੀ ਰਕਮ
Friday, Dec 27, 2024 - 03:36 PM (IST)
ਐਂਟਰਟੇਨਮੈਂਟ ਡੈਸਕ : ਲੁਧਿਆਣਾ ਵਿਚ 31 ਦਸੰਬਰ ਨੂੰ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ। ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਇਜ਼ਾਜਤ ਦੇ ਦਿੱਤੀ ਹੈ ਅਤੇ ਸ਼ੋਅ ਦੇ ਪ੍ਰਬੰਧਕਾਂ ਨੂੰ ਖਰਚੇ ਵਜੋਂ 20 ਲੱਖ ਰੁਪਏ 65 ਹਜ਼ਾਰ ਰੁਪਏ ਬਿੱਲ ਵੀ ਭਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਦੱਸ ਦੇਈਏ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਦੀ ਇੱਕ ਟੀਮ ਮੁਬੰਈ ਪੀ. ਏ. ਯੂ. ਪਹੁੰਚੀ ਹੈ, ਜਿਹੜੀ ਸ਼ੋਅ ਸਬੰਧੀ ਜਾਇਜ਼ਾ ਲੈ ਰਹੀ ਹੈ। ਉਧਰ ਪ੍ਰਸ਼ਾਸਨ ਨੇ ਲੁਧਿਆਣਾ ’ਚ ਹੋਣ ਜਾ ਰਹੇ ਦਿਲਜੀਤ ਦੇ ਲਾਈਵ ਸ਼ੋਅ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਇਸ ਸਾਲ ਦਾ ਆਖਰੀ ਸ਼ੋਅ ਹੈ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੇ ਸ਼ਾਨਦਾਰ 'ਦਿਲ-ਇਲੁਮੀਨਾਤੀ ਟੂਰ' 'ਤੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਭਾਰਤ ਦੌਰੇ ਸਬੰਧੀ ਸਾਂਝੀ ਕੀਤੀ। ਦਿਲਜੀਤ ਦੇ ਪੀ. ਏ. ਯੂ. 'ਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਦਰਸ਼ਕਾਂ 'ਚ ਉਤਸੁਕਤਾ ਹੈ। ਸਥਿਤੀ ਅਜਿਹੀ ਹੈ ਕਿ ਟਿਕਟ ਲਈ ਉਹ ਕੋਈ ਵੀ ਕੀਮਤ ਚੁਕਾਉਣ ਨੂੰ ਤਿਆਰ ਹਨ। ਟਿਕਟ ਬਲੈਕ ਕਰਨ ਵਾਲੇ ਇਸ ਦਾ ਫਾਇਦਾ ਉਠਾ ਰਹੇ ਹਨ। ਉਹ 5 ਹਜ਼ਾਰ ਰੁਪਏ ਦੀ ਟਿਕਟ ਦੇ 15 ਹਜ਼ਾਰ ਰੁਪਏ, 10 ਹਜ਼ਾਰ ਰੁਪਏ ਦੀ ਟਿਕਟ ਦੇ 20 ਹਜ਼ਾਰ ਰੁਪਏ ਤੇ 15 ਹਜ਼ਾਰ ਰੁਪਏ ਦੀ ਟਿਕਟ ਦੇ 30 ਤੋਂ 50 ਹਜ਼ਾਰ ਰੁਪਏ ਵਸੂਲ ਰਹੇ ਹਨ। 50 ਹਜ਼ਾਰ ਰੁਪਏ ਦੀ ਟਿਕਟ ਦੇ ਬਦਲੇ 65 ਤੋਂ 70 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ। ਇੰਟਰਨੈੱਟ ਮੀਡੀਆ 'ਤੇ ਲੋਕ ਲਿਖ ਰਹੇ ਹਨ ਕਿ ਜੇਕਰ ਕਿਸੇ ਨੂੰ ਟਿਕਟ ਚਾਹੀਦੀ ਹੈ ਤਾਂ ਉਹ ਨਿੱਜੀ ਸੰਦੇਸ਼ ਭੇਜੇ ਤੇ ਲੋਕ ਇਸ ਨੂੰ ਖਰੀਦ ਵੀ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।