ਗਾਇਕ ਗੁਰਦਾਸ ਮਾਨ ਦੀ ਬਜ਼ੁਰਗ ਫੈਨ ਨਾਲ ਵੀਡੀਓ ਵਾਇਰਲ, ਹਰ ਪਾਸੇ ਛਿੜੀ ਚਰਚਾ

Monday, Oct 07, 2024 - 05:36 PM (IST)

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਇਨ੍ਹੀਂ ਦਿਨੀਂ ਨਿਊਯਾਰਕ ‘ਚ ਹਨ, ਜਿੱਥੇ ਉਹ ਵੱਖ-ਵੱਖ ਥਾਂਵਾਂ ‘ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਨੂੰ ਵੇਖਣ ਦੇ ਲਈ ਬੇਤਾਬ ਨਜ਼ਰ ਆਉਂਦੇ ਹਨ। 

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਦੱਸ ਦਈਏ ਕਿ ਹੁਣ ਗੁਰਦਾਸ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਗਾਇਕ ਆਪਣੇ ਬਜ਼ੁਰਗ ਫੈਨ ਨਾਲ ਦਿਖਾਈ ਦੇ ਰਹੇ ਹਨ ਅਤੇ ਫੈਨਜ਼ ਉਨ੍ਹਾਂ ਨਾਲ ਕਿਸੇ ਗੀਤ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਐਲਬਮ 'ਸਾਊਂਡ ਆਫ਼ ਸਾਊਲ' 'ਚੋਂ ਕਈ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੁੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਗੀਤਾਂ ਦੇ ਨਾਲ-ਨਾਲ ਗੁਰਦਾਸ ਮਾਨ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News