ਲਾਈਵ ਸ਼ੋਅ ਦੌਰਾਨ ਸਾਊਂਡ ਆਪਰੇਟਰ ''ਤੇ ਭੜਕੇ ਗਾਇਕ ਨਿੰਜਾ,''''ਕਿਹਾ ਖਾਲੀ ਦਿਮਾਗ...

Monday, Sep 07, 2026 - 03:08 PM (IST)

ਲਾਈਵ ਸ਼ੋਅ ਦੌਰਾਨ ਸਾਊਂਡ ਆਪਰੇਟਰ ''ਤੇ ਭੜਕੇ ਗਾਇਕ ਨਿੰਜਾ,''''ਕਿਹਾ ਖਾਲੀ ਦਿਮਾਗ...

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਇੰਨੀ ਦਿਨੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਸ਼ੁਰੂ ਹੋਇਆ ਵਿਵਾਦ ਸੁਲਝਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਬਟਾਲਾ ਵਿੱਚ ਹੋਈ ਤਕਰਾਰ ਤੋਂ ਬਾਅਦ, ਹੁਣ ਮੰਡੀ ਗੋਬਿੰਦਗੜ੍ਹ ਵਿੱਚ ਗਾਇਕ ਨਿੰਜਾ ਨੇ ਸਾਊਂਡ ਆਪਰੇਟਰਾਂ 'ਤੇ ਤੱਜ ਕੱਸਦਿਆਂ ਇੱਕ ਨਵਾਂ ਬਿਆਨ ਦੇ ਦਿੱਤਾ ਹੈ, ਜਿਸ ਨਾਲ ਇਹ ਵਿਵਾਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ । ਬਟਾਲਾ ਵਿੱਚ ਇਕ ਪ੍ਰੋਗਰਾਮ ਦੌਰਾਨ ਮਾਈਕ ਬੰਦ ਹੋਣ 'ਤੇ ਭੜਕੇ ਗਏ ਸਨ, ਇਸ ਸਾਰੇ ਮਾਮਲੇ ਦੀ ਸ਼ੁਰੂਆਤ 28 ਅਗਸਤ ਨੂੰ ਬਟਾਲਾ ਦੀ ਦਾਣਾ ਮੰਡੀ ਵਿੱਚ ਆਯੋਜਿਤ 'ਰੰਗਲਾ ਪੰਜਾਬ' ਪ੍ਰੋਗਰਾਮ ਤੋਂ ਹੋਈ ਸੀ। 

ਦੱਸਦਈਏ ਕਿ ਲਾਈਵ ਪਰਫਾਰਮੈਂਸ ਦੌਰਾਨ ਨਿੰਜਾ ਦਾ ਮਾਈਕ ਦੋ-ਤਿੰਨ ਵਾਰ ਬੰਦ ਹੋ ਗਿਆ, ਜਿਸ ਕਾਰਨ ਉਹ ਭੜਕ ਗਏ ਅਤੇ ਉਨ੍ਹਾਂ ਨੇ ਸਟੇਜ ਤੋਂ ਹੀ ਸਾਊਂਡ ਆਪਰੇਟਰ ਨੂੰ ਕਾਫੀ ਖਰੀਆਂ-ਖਰੀਆਂ ਸੁਣਾਈਆਂ । ਉਨ੍ਹਾਂ ਨੇ ਬਟਾਲਾ ਦੇ ਲੋਕਾਂ ਅਤੇ ਪ੍ਰਬੰਧਕੀ ਕਮੇਟੀ ਤੋਂ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਗਾਉਣ ਵੇਲੇ ਗਾਇਕ ਦਾ ਬਹੁਤ ਜ਼ੋਰ ਲੱਗਦਾ ਹੈ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਹੁਣ ਆਵਾਜ਼ ਰੁਕੀ ਤਾਂ ਉਹ ਬਿਨਾਂ ਮਾਈਕ ਦੇ ਹੀ ਗਾਵੇਗਾ ਜਾਂ ਫਿਰ ਗਾਵੇਗਾ ਨਹੀਂ । ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਮੂਹ ਸਾਊਂਡ ਆਪਰੇਟਰ ਭੜਕ ਗਏ ਅਤੇ ਉਨ੍ਹਾਂ ਨੇ ਨਿੰਜਾ ਤੋਂ ਮੁਆਫੀ ਮੰਗਣ ਲਈ ਕਿਹਾ।

ਮੰਡੀ ਗੋਬਿੰਦਗੜ੍ਹ ਵਿੱਚ ਨਿੰਜਾ ਨੇ ਸਾਊਂਡ ਵਾਲਿਆਂ 'ਤੇ ਤੰਜ ਕੱਸਿਆ ਮੁਆਫੀ ਮੰਗਣ ਦੀ ਬਜਾਏ, 2 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਗਰਾਊਂਡ ਵਿੱਚ ਹੋਏ ਪ੍ਰੋਗਰਾਮ ਦੌਰਾਨ ਨਿੰਜਾ ਨੇ ਮੰਚ ਤੋਂ ਹੀ ਸਾਊਂਡ ਵਾਲਿਆਂ 'ਤੇ ਨਿਸ਼ਾਨਾ ਸਾਧਿਆ । ਉਨ੍ਹਾਂ ਨੇ ਕਿਹਾ, "ਮੈਨੂੰ ਪਤਾ ਲੱਗਾ ਹੈ ਕਿ ਸਾਊਂਡ ਆਪਰੇਟਰਾਂ ਦਾ ਆਪਣਾ ਭਾਈਚਾਰਾ ਹੈ, ਜੋ ਮੇਰੇ ਖ਼ਿਲਾਫ਼ ਧਰਨੇ 'ਤੇ ਬੈਠਣ ਵਾਲਾ ਹੈ । ਅਸੀਂ ਤਾਂ ਰੋਜ਼ ਮਿਲਣ ਵਾਲੇ ਲੋਕ ਹਾਂ। ਮੈਨੂੰ ਪਤਾ ਹੈ ਕਿ ਗਰਮੀਆਂ ਵਿੱਚ ਕੰਮ ਠੰਡਾ (ਘੱਟ) ਰਹਿੰਦਾ ਹੈ ਅਤੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ।"

ਨਿੰਜਾ ਨੇ ਅੱਗੇ ਕਿਹਾ ਕਿ ਜਦੋਂ ਸਰਦੀਆਂ ਵਿੱਚ ਕੰਮ ਦਾ ਸੀਜ਼ਨ ਆਵੇਗਾ, ਤਾਂ ਸਭ ਭੁੱਲ ਜਾਣਗੇ ਕਿ ਕਿਸੇ ਨੇ ਕਿਸੇ ਨੂੰ ਕੀ ਕਿਹਾ ਸੀ । ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਲੱਗੇ ਸਾਊਂਡ ਸਿਸਟਮ ਦੀ ਤਾਰੀਫ਼ ਕੀਤੀ ਅਤੇ ਲੋਕਾਂ ਨੂੰ ਤਾਲੀਆਂ ਵਜਾਉਣ ਲਈ ਕਿਹਾ। ਨਿੰਜਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।


author

SATPAL

Content Editor

Related News