''Singh vs Kaur 2'' ਦੀ ਪ੍ਰਮੋਸ਼ਨ ਲਈ ਵਾਹਘਾ ਬਾਰਡਰ ਪਹੁੰਚੇ ਗਿੱਪੀ ਅਤੇ ਸ਼ਹਿਨਾਜ਼, ਦੇਖੋ ਤਸਵੀਰਾਂ
Monday, Sep 07, 2026 - 03:13 PM (IST)
ਐਂਟਰਟੇਨਮੈਂਟ ਡੈਸਕ : ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਆਪਣੀ ਆਉਣ ਵਾਲੀ ਨਵੀਂ ਪੰਜਾਬੀ ਫ਼ਿਲਮ 'ਸਿੰਘ VS ਕੌਰ 2' ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਅਟਾਰੀ-ਵਾਹਗਾ ਬਾਰਡਰ ਪਹੁੰਚੇ ਹਨ । ਇਸ ਦੌਰਾਨ ਦੋਵਾਂ ਕਲਾਕਾਰਾਂ ਅਤੇ ਫ਼ਿਲਮ ਦੀ ਬਾਕੀ ਸਟਾਰਕਾਸਟ ਨੇ ਉੱਥੇ ਮੌਜੂਦ ਫੈਨਜ਼ ਅਤੇ ਦੇਸ਼ ਦੇ ਜਵਾਨਾਂ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਰੌਣਕਾਂ ਲਾਈਆਂ ।


ਤੁਹਾਨੂੰ ਦੱਸਦਈਏ ਕਿ ਇਹ ਫ਼ਿਲਮ 11 ਸਤੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਟੀਜ਼ਰ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਗਿੱਪੀ ਗਰੇਵਾਲ ਦੇ ਫੈਂਨਸ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ । ਫਿਲਮ ਵਿੱਚ ਸਹਿਨਾਜ਼ ਗਿੱਲ ਕਾਫੀ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ਅਤੇ ਗਿੱਪੀ ਵੀ ਕਾਫੀ ਵੱਖਰੀ ਲੁੱਕ ਵਿਚ ਨਜ਼ਰ ਆ ਰਹੇ ਹਨ ।


ਦੱਸ ਦੇਈਏ ਕਿ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਤੋਂ ਇਲਾਵਾ Prince Kanwaljit Singh, Raghveer Boli, Honey Mattu ਵਰਗੇ ਵੱਡੇ ਸਟਾਰ ਨਜ਼ਰ ਆਉਣਗੇ। ਫਿਲਮ ਵਿੱਚ Happy Raikoti, Veet Baljit, Kabal Saroopwali & Rony Ajnali, Gill Machhrai ਵਲੋਂ ਗੀਤ ਲਿਖੇ ਗਏ ਹਨ, ਅਤੇ ਜਿਨ੍ਹਾ ਦਾ Music, Kulshan Sandhu, Jaymeet ਵਲੋਂ ਦਿੱਤਾ ਗਿਆ ਹੈ, ਤੁਹਾਨੂੰ ਦੱਸਦਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੀ ਸਾਲ 2013 'ਚ ਆਈ ਸਿੰਘ ਵਸ ਕੌਰ ਦਾ ਸੀਕੁਅਲ ਹੈ ਉਸ ਸਮੇਂ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ ਅਤੇ ਫਿਲਮ ਦੇ ਕਈ ਡਾਇਲੌਗ ਵੀ ਕਾਫੀ ਮਸ਼ਹੂਰ ਹੋਏ ਸਨ।

