ਗੁਨੀਤ ਗਰੇਵਾਲ ਨਾਲ ਤਲਾਕ ਤੇ ਹਰਮਨ ਬਰਾੜ ਨਾਲ ਰਿਸ਼ਤੇ 'ਤੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ

Saturday, Sep 05, 2026 - 04:31 PM (IST)

ਗੁਨੀਤ ਗਰੇਵਾਲ ਨਾਲ ਤਲਾਕ ਤੇ ਹਰਮਨ ਬਰਾੜ ਨਾਲ ਰਿਸ਼ਤੇ 'ਤੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਪਰਮੀਸ਼ ਵਰਮਾ ਇਕ ਵਾਰ ਮੁੜ ਸੁਰਖੀਆਂ ਵਿੱਚ ਆ ਗਏ ਹਨ। ਇਸ ਤੋਂ ਪਹਿਲਾਂ ਗਾਇਕ ਆਪਣੀ ਪਤਨੀ ਗੁਨੀਤ ਗਰੇਵਾਲ ਨਾਲ ਤਲਾਕ ਨੂੰ ਲੈ ਕੇ ਚਰਚਾ ਵਿੱਚ ਸੀ ਪਰ ਹੁਣ ਪਰਮੀਸ਼ ਦਾ ਨਾਂ ਆਰਟਿਸਟ ਹਰਮਨ ਬਰਾੜ ਨਾਲ ਜੁੜ ਰਿਹਾ ਹੈ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਥੇ ਹੀ ਇਨ੍ਹਾਂ ਸਭ ਅਟਕਲਾਂ ਵਿਚਾਲੇ ਪਰਮੀਸ਼ ਵਰਮਾ ਨੇ ਆਪਣੀ ਇੰਸਟਾ ਸਟੋਰੀ 'ਤੇ ਪਹਿਲੀ ਵਾਰ ਆਪਣੀ ਸਾਬਕਾ ਪਤਨੀ ਗੁਨੀਤ ਨਾਲ ਤਲਾਕ ਤੇ ਆਪਣੇ ਮੌਜੂਦਾ ਰਿਸ਼ਤੇ ਬਾਰੇ ਗੱਲ ਕੀਤੀ ਹੈ।

ਇਹ ਵੀ ਪੜ੍ਹੋੋ: ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ

PunjabKesari

ਗਾਇਕ ਨੇ ਲਿਖਿਆ, 'ਜਦੋਂ ਮੈਂ ਡੁੱਬ ਰਿਹਾ ਸੀ, ਮੈਨੂੰ ਬਚਾਉਣ ਕੋਈ ਨਹੀਂ ਆਇਆ। ਮੈਂ ਆਪਣੇ ਨਤੀਜੇ ਖੁਦ ਭੁਗਤੇ, ਆਪਣਾ ਦਰਦ ਖੁਦ ਝੱਲਿਆ ਤੇ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਸਿੱਖਿਆ। ਇਹ ਵੀ ਮਰਦ ਹੋਣ ਦਾ ਹੀ ਇੱਕ ਹਿੱਸਾ ਹੈ। ਇਸੇ ਤਰ੍ਹਾਂ ਆਪਣੀ ਐਕਸ ਵਾਈਫ਼ ਦੀ ਇੱਜ਼ਤ ਕਰਨੀ, ਅੱਜ ਮੇਰੀ ਜ਼ਿੰਦਗੀ 'ਚ ਮੌਜੂਦ ਔਰਤ ਦੀ ਇੱਜ਼ਤ ਕਰਨੀ ਤੇ ਕੌੜੇਪਣ ਨੂੰ ਮਰਦਾਨਗੀ ਸਮਝਣ ਦੀ ਗਲਤੀ ਨਾ ਕਰਨੀ- ਇਹ ਵੀ ਮਰਦ ਹੋਣਾ ਹੈ। ਮੈਨੂੰ ਪਤਾ ਹੈ ਕਿ ਮੈਂ ਕੌਣ ਹਾਂ। ਮੈਂ ਭੀੜ ਦੇ ਨਾਲ ਰੇਂਗ ਕੇ ਮਿਲਣ ਵਾਲੀ ਤਾਰੀਫ਼ ਨਾਲੋਂ, ਸਿੱਧਾ ਖੜ੍ਹ ਕੇ ਮਿਲਣ ਵਾਲੀ ਨਫ਼ਰਤ ਨੂੰ ਤਰਜੀਹ ਦਿਆਂਗਾ। ਮੈਂ ਜੋ ਬਣ ਗਿਆ ਹਾਂ ਉਸ ਮਰਦ 'ਤੇ ਮੈਨੂੰ ਮਾਣ ਹੈ।'

ਇਹ ਵੀ ਪੜ੍ਹੋ: ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ ਵਾਪਰੀ ਘਟਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News