ਫਿਲਮ ‘ਥਾਪੀ’ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ, ਨੀਰੂ ਬਾਜਵਾ ਨਾਲ ਨਜ਼ਰ ਆਉਣਗੇ ਬਾਲੀਵੁੱਡ ਅਦਾਕਾਰ ਸੰਨੀ ਸਿੰਘ

Saturday, Sep 12, 2026 - 10:42 AM (IST)

ਫਿਲਮ ‘ਥਾਪੀ’ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ, ਨੀਰੂ ਬਾਜਵਾ ਨਾਲ ਨਜ਼ਰ ਆਉਣਗੇ ਬਾਲੀਵੁੱਡ ਅਦਾਕਾਰ ਸੰਨੀ ਸਿੰਘ

ਐਂਟਰਟੇਨਮੈਂਟ ਡੈਸਕ - ਪੰਜਾਬੀ ਇੰਡਸਟਰੀ ਦੀ ਕਵੀਨ ਨੀਰੂ ਬਾਜਵਾ ਆਪਣੇ ਪ੍ਰਸ਼ੰਸਕਾਂ ਲਈ ਇੱਕ ਹੋਰ ਵੱਡਾ ਧਮਾਕਾ ਕਰਨ ਲਈ ਤਿਆਰ ਹੈ। 'ਸਮਾਰਟਰਜ਼ ਫਿਲਮਜ਼' ਅਤੇ 'ਨੀਰੂ ਬਾਜਵਾ ਐਂਟਰਟੇਨਮੈਂਟ' ਦੇ ਬੈਨਰ ਹੇਠ ਬਣ ਰਹੀ ਨਵੀਂ ਪੰਜਾਬੀ ਫਿਲਮ 'ਥਾਪੀ' ਦਾ ਅਧਿਕਾਰਤ ਰਿਲੀਜ਼ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 16 ਅਕਤੂਬਰ 2026 ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

PunjabKesari

‘ਥਾਪੀ’ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਸਿੰਘ ਇਸ ਫ਼ਿਲਮ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਨੀਰੂ ਅਤੇ ਸੰਨੀ ਤੋਂ ਇਲਾਵਾ ਹਸ਼ਨੀਨ ਚੌਹਾਨ, ਸਾਵਣ ਰੂਪੋਵਾਲੀ, ਸਿਮਰਨ ਚਾਹਲ, ਨਿਕਿਤਾ ਗ੍ਰੋਵਰ, ਪਵਨ ਜੋਹਲ, ਪਰਵੀਨ ਖਾਨ ਅਤੇ ਸੁਖਵਿੰਦਰ ਚਾਹਲ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

‘ਥਾਪੀ’ ਜਗਦੀਪ ਵੜਿੰਗ ਲਈ ਵੀ ਖ਼ਾਸ ਪ੍ਰਾਜੈਕਟ ਹੈ। ਉਹ ਇਸ ਫ਼ਿਲਮ ਦੇ ਲੇਖਕ ਹੋਣ ਦੇ ਨਾਲ-ਨਾਲ ਨਿਰਦੇਸ਼ਕ ਦੀ ਕਮਾਨ ਵੀ ਸੰਭਾਲ ਰਹੇ ਹਨ। ਫਿਲਮ ਦਾ ਸੰਗੀਤ ਹੈਪੀ ਰਾਏਕੋਟੀ ਅਤੇ ਗੁਰਮੋਹ ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਮ ਨੂੰ ਵਿਸ਼ਵ ਪੱਧਰ 'ਤੇ 'ਪੈਨੋਰਮਾ ਸਟੂਡੀਓਜ਼' ਅਤੇ ਉੱਤਰੀ ਅਮਰੀਕਾ ਵਿੱਚ 'ਓਮਜੀ ਸੀਨੇ ਵਰਲਡ' ਦੁਆਰਾ ਡਿਸਟ੍ਰੀਬਿਊਟ ਕੀਤਾ ਜਾਵੇਗਾ।


author

cherry

Content Editor

Related News