''ਮੈਂ ਕਿਸੇ ਦਾ ਘਰ ਨਹੀਂ ਤੋੜਿਆ...''; ਪਰਮੀਸ਼ ਵਰਮਾ ਨਾਲ ਰਿਸ਼ਤੇ ''ਤੇ ਹਰਮਨ ਬਰਾੜ ਨੇ ਤੋੜੀ ਚੁੱਪੀ
Sunday, Sep 13, 2026 - 10:05 AM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਪਰਮੀਸ਼ ਵਰਮਾ ਨਾਲ ਨਾਮ ਜੁੜਨ ਅਤੇ ਸੋਸ਼ਲ ਮੀਡੀਆ 'ਤੇ ਹੋ ਰਹੀ ਟ੍ਰੋਲਿੰਗ ਦਰਮਿਆਨ ਹਰਮਨ ਬਰਾੜ ਨੇ ਆਪਣੇ ਅਧਿਕਾਰਾਤ ਇੰਸਟਾ ਅਕਾਊਂਟ ਦੀ ਸਟੋਰੀ 'ਤੇ ਇਕ ਪੋਸਟ ਸਾਂਝੀ ਕਰਕੇ ਟ੍ਰੋਲ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

ਹਰਮਨ ਨੇ ਲਿਖਿਆ, ਮੈਨੂੰ ਘਰ ਤੋੜਨ ਵਾਲੀ ਕਹਿਣ ਨਾਲ ਇਹ ਸੱਚ ਨਹੀਂ ਹੋ ਜਾਂਦਾ। ਲੋਕ ਮੈਨੂੰ ਇਕ ਵਿਲੇਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਜਿਵੇਂ ਦੀ ਹਾਂ, ਮੈਨੂੰ ਮੇਰੇ 'ਤੇ ਮਾਣ ਹੈ। ਮੈਂ ਜਿਸ ਪੁਰਸ਼ ਨੂੰ ਚੁਣਿਆ ਹੈ, ਮੈਨੂੰ ਉਸ 'ਤੇ ਮਾਣ ਹੈ। ਮੈਂ ਕਦੇ ਕਿਸੇ ਗੁਪਤ ਅਫੇਅਰ ਦਾ ਹਿੱਸਾ ਨਹੀਂ ਰਹੀ ਹਾਂ। ਮੈਂ ਜਿਸ ਪੁਰਸ਼ ਨੂੰ ਚੁਣਿਆ ਹੈ, ਉਹ ਪਹਿਲਾਂ ਹੀ ਕਾਨੂੰਨੀ ਤੌਰ 'ਤੇ ਵੱਖ ਹੋ ਚੁੱਕਾ ਸੀ ਅਤੇ ਕਿਸੇ ਵੀ ਇਨਸਾਨ ਵਾਂਗ, ਉਸ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੱਕ ਹੈ। ਉਸੇ ਤਰ੍ਹਾਂ ਉਨ੍ਹਾਂ ਦੀ ਸਾਬਕਾ ਪਾਰਟਨਰ ਨੂੰ ਵੀ ਇਹ ਹੱਕ ਹੈ। ਮੇਰੇ ਸੰਜਮ ਨੂੰ ਅਗਿਆਨਤਾ ਸਮਝਣ ਦੀ ਗਲਤੀ ਨਾ ਕਰਨਾ।
ਇਹ ਵੀ ਪੜ੍ਹੋ: ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

ਦੱਸ ਦੇਈਏ ਕਿ ਪਿਛਲੇ ਕੁੱਝ ਸਮੇਂ ਤੋਂ ਪਰਮੀਸ਼ ਵਰਮਾ ਦਾ ਨਾਂ ਹਰਮਨ ਬਰਾੜ ਨਾਲ ਜੁੜ ਰਿਹਾ ਹੈ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹਰਮਨ 'ਤੇ ਘਰ ਤੋੜਨ ਵਾਲੀ ਵਰਗੇ ਕੁਮੈਂਟ ਕੀਤੇ ਜਾ ਰਹੇ ਸਨ। ਉਥੇ ਹੀ ਹੁਣ ਹਰਮਨ ਨੇ ਆਪਣੀ ਇਸ ਪੋਸਟ ਨਾਲ ਟ੍ਰੋਲਰਾਂ ਦਾ ਮੂੰਹ ਬੰਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਆਪਣੀ ਸਾਬਕਾ ਪਤਨੀ ਅਤੇ ਹਰਮਨ ਬਰਾੜ ਬਾਰੇ ਪੋਸਟ ਸਾਂਝੀ ਕੀਤੀ ਸੀ। ਗਾਇਕ ਨੇ ਲਿਖਿਆ ਸੀ, 'ਜਦੋਂ ਮੈਂ ਡੁੱਬ ਰਿਹਾ ਸੀ, ਮੈਨੂੰ ਬਚਾਉਣ ਕੋਈ ਨਹੀਂ ਆਇਆ। ਮੈਂ ਆਪਣੇ ਨਤੀਜੇ ਖੁਦ ਭੁਗਤੇ, ਆਪਣਾ ਦਰਦ ਖੁਦ ਝੱਲਿਆ ਤੇ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਸਿੱਖਿਆ। ਇਹ ਵੀ ਮਰਦ ਹੋਣ ਦਾ ਹੀ ਇੱਕ ਹਿੱਸਾ ਹੈ। ਇਸੇ ਤਰ੍ਹਾਂ ਆਪਣੀ ਐਕਸ ਵਾਈਫ਼ ਦੀ ਇੱਜ਼ਤ ਕਰਨੀ, ਅੱਜ ਮੇਰੀ ਜ਼ਿੰਦਗੀ 'ਚ ਮੌਜੂਦ ਔਰਤ ਦੀ ਇੱਜ਼ਤ ਕਰਨੀ ਤੇ ਕੌੜੇਪਣ ਨੂੰ ਮਰਦਾਨਗੀ ਸਮਝਣ ਦੀ ਗਲਤੀ ਨਾ ਕਰਨੀ- ਇਹ ਵੀ ਮਰਦ ਹੋਣਾ ਹੈ। ਮੈਨੂੰ ਪਤਾ ਹੈ ਕਿ ਮੈਂ ਕੌਣ ਹਾਂ। ਮੈਂ ਭੀੜ ਦੇ ਨਾਲ ਰੇਂਗ ਕੇ ਮਿਲਣ ਵਾਲੀ ਤਾਰੀਫ਼ ਨਾਲੋਂ, ਸਿੱਧਾ ਖੜ੍ਹ ਕੇ ਮਿਲਣ ਵਾਲੀ ਨਫ਼ਰਤ ਨੂੰ ਤਰਜੀਹ ਦਿਆਂਗਾ। ਮੈਂ ਜੋ ਬਣ ਗਿਆ ਹਾਂ ਉਸ ਮਰਦ 'ਤੇ ਮੈਨੂੰ ਮਾਣ ਹੈ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ ਮੰਗੇਤਰ 'ਤੇ ਸੁੱਟੇ ਨੋਟ, ਹੋਏ ਟ੍ਰੋਲ
