ਸੁਰਾਂ ਦੇ ਜਾਦੂਗਰ ਬੀਰ ਸਿੰਘ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂ, ਸੁਣੋ ਗਾਇਕ ਦਾ ਪਹਿਲਾ Detailed Interview

Sunday, Sep 06, 2026 - 03:37 PM (IST)

ਸੁਰਾਂ ਦੇ ਜਾਦੂਗਰ ਬੀਰ ਸਿੰਘ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂ, ਸੁਣੋ ਗਾਇਕ ਦਾ ਪਹਿਲਾ Detailed Interview

ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਬੀਰ ਸਿੰਘ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਹੋਏ ਇੱਕ ਇੰਟਰਵਿਊ ਦੌਰਾਨ ਆਪਣੀ 'ਗੰਭੀਰ ਛਵੀ' ਦੇ ਪਿੱਛੇ ਲੁਕੇ ਉਸ ਅਣਦੇਖੇ 'ਤੇਜਬੀਰ ਸਿੰਘ' ਨੂੰ ਜਨਤਕ ਕੀਤਾ ਹੈ, ਜੋ ਹੁਣ ਤੱਕ ਸਿਰਫ ਉਸਦੇ ਨਜ਼ਦੀਕੀ ਸਰਕਲ ਤੱਕ ਸੀਮਤ ਸੀ।

ਇਹ ਵੀ ਪੜ੍ਹੋ: ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ ਵਾਪਰੀ ਘਟਨਾ

ਤੇਜਬੀਰ ਬਨਾਮ ਬੀਰ ਸਿੰਘ

ਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਸਕਰੀਨ ਉੱਤੇ ਦਿੱਸਣ ਵਾਲਾ ਉਨ੍ਹਾਂ ਦਾ ਗੰਭੀਰ ਸਰੂਪ ਉਨ੍ਹਾਂ ਦੀ ਅਸਲ ਸ਼ਖਸੀਅਤ ਦਾ ਸਿਰਫ਼ ਇੱਕ ਹਿੱਸਾ ਹੈ। ਨਿੱਜੀ ਜ਼ਿੰਦਗੀ ਵਿੱਚ ਤੇਜਬੀਰ ਸਿੰਘ ਬੇਹੱਦ ਆਜ਼ਾਦ-ਖ਼ਿਆਲ ਅਤੇ ਹੱਸਮੁੱਖ ਹੈ, ਜਿਸ ਨੂੰ ਬੱਚਿਆਂ ਵਾਂਗ ਖੇਡਣਾ, ਦੋਸਤਾਂ ਨਾਲ ਹਾਸਾ-ਠੱਠਾ ਕਰਨਾ ਅਤੇ ਪਿੰਡ ਵਿੱਚ ਆਪਣੇ ਪਾਲਤੂ ਜਾਨਵਰਾਂ (ਲੈਬਰਾਡੋਰ 'ਰੈਂਬੋ' ਅਤੇ ਇੱਕ 'ਬਾਜ਼') ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ। ਉਨ੍ਹਾਂ ਕਿਹਾ ਕਿ ਅਧਿਆਤਮਕ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਹੱਸਣਾ-ਖੇਡਣਾ ਹੀ ਛੱਡ ਦੇਵੇ।

ਇਹ ਵੀ ਪੜ੍ਹੋ: ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ ਸੀ ਸਵਯੰਵਰ

ਇੰਜਣਾਂ ਦੇ ਸ਼ੌਕੀਨ

ਇੰਟਰਵਿਊ ਦੌਰਾਨ ਬੀਰ ਸਿੰਘ ਨੇ ਸਾਂਝਾ ਕੀਤਾ ਕਿ ਜਦੋਂ ਉਹ ਬੀ.ਟੈਕ ਕਰ ਰਹੇ ਸਨ, ਤਾਂ ਉਹਨਾਂ ਦਾ ਸੁਪਨਾ ਸੀ ਕਿ ਜੇਕਰ ਉਹ ਗਾਇਕੀ ਵਿੱਚ ਨਾ ਆਉਂਦੇ, ਤਾਂ ਉਹ ਫਾਰਮੂਲਾ ਵਨ ਦੇ ਇੰਜਣਾਂ ਨੂੰ ਹੱਥੀਂ ਅਸੈਂਬਰ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਗੱਡੀਆਂ ਦੀ ਸਿਰਫ ਲਗਜ਼ਰੀ ਨਾਲੋਂ ਜ਼ਿਆਦਾ ਇੰਜਣ ਦੀ ਤਾਕਤ ਵਿੱਚ ਦਿਲਚਸਪੀ ਹੈ। ਉਹ ਇੰਜਣ ਨੂੰ ਲੈ ਕੇ ਖੁਦ ਨੂੰ "ਪਾਵਰ ਹੰਗਰੀ" ਕਹਿੰਦੇ ਹਨ। ਅੱਜ ਕੱਲ੍ਹ ਉਹਨਾਂ ਕੋਲ ਟੋਇਟਾ ਹਾਈਲਕਸ ਗੱਡੀ ਹੈ। ਗਾਇਕ ਨੇ ਅੱਗੇ ਸਾਂਝਾ ਕੀਤਾ ਕਿ ਉਹ ਐਡਵੈਂਚਰ ਦੇ ਬਹੁਤ ਸ਼ੌਕੀਨ ਹਨ। ਉਹ ਅਕਸਰ ਅਜਿਹੇ ਅਣੋਖੇ ਅਤੇ ਮੁਸ਼ਕਿਲ ਰਸਤਿਆਂ 'ਤੇ ਗੱਡੀ ਲੈ ਕੇ ਨਿਕਲ ਜਾਂਦੇ ਹਨ, ਜਿੱਥੋਂ ਆਮ ਤੌਰ 'ਤੇ ਲੱਗਦਾ ਹੈ ਕਿ ਗੱਡੀ ਨਹੀਂ ਲੰਘ ਸਕਦੀ। ਆਪਣੀ ਡਰੀਮ ਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਈ ਬਣੀ-ਬਣਾਈ ਡਰੀਮ ਕਾਰ ਨਹੀਂ ਹੈ, ਸਗੋਂ ਉਹ ਆਪਣੀ ਗੱਡੀ ਖੁਦ ਅਸੈਂਬਲ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: 'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ ਸ਼ਰਮੀਲਾ ਟੈਗੋਰ ’ਤੇ ਤਿੱਖਾ ਹਮਲਾ

ਇੰਡਸਟਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਡਿਜੀਟਲ ਪਲੇਟਫਾਰਮਾਂ (ਜਿਵੇਂ ਯੂਟਿਊਬ, ਸਪੋਟੀਫਾਈ, ਆਈ-ਟਿਊਨਜ਼) 'ਤੇ ਮੋਨੇਟਾਈਜੇਸ਼ਨ ਅਤੇ ਰਾਇਲਟੀ ਸਿਸਟਮ ਕਦੇ ਵੀ 100% ਪਾਰਦਰਸ਼ੀ ਨਹੀਂ ਹੁੰਦਾ। ਕਈ ਵਾਰ ਕਲਾਕਾਰਾਂ ਦਾ ਰੈਵੇਨਿਊ ਹੋਲਡ ਕਰ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਰਾਇਲਟੀ ਰੱਖ ਲਈ ਜਾਂਦੀ ਹੈ, ਜਿਸ ਦਾ ਸ਼ਿਕਾਰ ਉਹ ਖੁਦ ਵੀ ਹੋ ਚੁੱਕੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਕਲਾਕਾਰਾਂ ਨੂੰ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ (IPRS/PRS) ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।

ਧੀ ਗੀਤ ਕਿਵੇਂ ਲਿਖਿਆ

ਗਾਇਕ ਨੇ ਅੱਗੇ ਆਪਣੇ ਪ੍ਰਸਿੱਧ ਗੀਤ 'ਧੀ' ਬਾਰੇ ਦੱਸਦਿਆਂ ਕਿਹਾ ਕਿ ਇਹ ਗੀਤ ਉਨ੍ਹਾਂ ਦੀ ਨਾਨੀ ਅਤੇ ਦਾਦਾ ਜੀ ਦੀ ਵੱਡੀ ਭੈਣ ਦੇ ਜਜ਼ਬਾਤਾਂ ਦੀ ਉਪਜ ਹੈ। ਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ, ਉਹ ਆਪਣੀ ਨਾਨੀ ਕੋਲ ਬਹੁਤ ਬੈਠਦੇ ਹੁੰਦੇ ਸਨ। ਉਹਨਾਂ ਦੀ ਨਾਨੀ ਜਿਸ ਤਰੀਕੇ ਨਾਲ ਆਪਣੀ ਧੀ (ਬੀਰ ਸਿੰਘ ਦੀ ਮਾਂ) ਨੂੰ ਯਾਦ ਕਰਦੀ ਸੀ, ਖ਼ਾਸ ਤਿਉਹਾਰਾਂ 'ਤੇ ਮਿਸ ਕਰਦੀ ਸੀ ਅਤੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਸੁਣਾਉਂਦੀ ਸੀ, ਉਹਨਾਂ ਗੱਲਾਂ ਨੇ ਬੀਰ ਸਿੰਘ ਦੇ ਮਨ ਵਿੱਚ ਇੱਕ ਖ਼ਾਸ ਜਗ੍ਹਾ ਬਣਾ ਲਈ। ਦੂਜੀ ਵੱਡੀ ਪ੍ਰੇਰਨਾ ਉਹਨਾਂ ਦੇ ਦਾਦਾ ਜੀ ਦੀ ਵੱਡੀ ਭੈਣ ਸਨ (ਜਿਨ੍ਹਾਂ ਉਹ ਭੂਆ ਕਹਿੰਦੇ ਸਨ), ਜੋ ਦਾਦਾ ਜੀ ਤੋਂ ਲਗਭਗ 17-18 ਸਾਲ ਵੱਡੇ ਸਨ। ਬੀਰ ਸਿੰਘ ਦੇ ਪੜਦਾਦੀ ਜੀ ਦੀ ਬਹੁਤ ਛੋਟੀ ਉਮਰ ਵਿੱਚ ਮੌਤ ਹੋ ਜਾਣ ਕਾਰਨ, ਭੂਆ ਜੀ ਨੇ ਵੱਡੀ ਭੈਣ ਹੁੰਦਿਆਂ ਵੀ ਮਾਂ ਵਾਲਾ ਰੋਲ ਅਦਾ ਕਰਕੇ ਦਾਦਾ ਜੀ ਨੂੰ ਪਾਲਿਆ ਸੀ।  ਇਹਨਾਂ ਪਰਿਵਾਰਕ ਅਨੁਭਵਾਂ ਵਿੱਚੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਦੁਨੀਆ ਵਿੱਚ ਇੱਕ ਭੈਣ ਜਾਂ ਮਾਂ ਵੱਲੋਂ ਆਪਣੇ ਵੀਰ ਜਾਂ ਪੁੱਤ ਲਈ ਮੰਗੀ ਗਈ ਅਸੀਸ ਤੋਂ ਪਾਕ ਅਤੇ ਪਵਿੱਤਰ ਹੋਰ ਦੁਆ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ: ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਇਨਾਮ

ਸਫ਼ਰ ਦੀ ਸ਼ੁਰੂਆਤ ਅਤੇ ਮਾਰਗਦਰਸ਼ਨ

ਬੀਰ ਸਿੰਘ ਨੇ ਕਿਹਾ ਕਿ ਇੰਡਸਟਰੀ ਵਿੱਚ ਉਨ੍ਹਾਂ ਦੇ ਪੈਰ ਜਮਾਉਣ ਵਿੱਚ ਕਾਰਜ ਗਿੱਲ ਅਤੇ ਅਮਰਿੰਦਰ ਗਿੱਲ (ਰਿਦਮ ਬੋਇਜ਼) ਦਾ ਬਹੁਤ ਵੱਡਾ ਹੱਥ ਹੈ। ਬੀਰ ਸਿੰਘ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਦੋਸਤੀ ਸਾਲ 2014-2015 ਦੇ ਦੌਰਾਨ ਸ਼ੁਰੂ ਹੋਈ ਸੀ। ਦੋਵਾਂ ਵਿਚਕਾਰ ਗੀਤਾਂ ਨੂੰ ਲੈ ਕੇ ਅਥਾਹ ਸਾਂਝ ਹੈ। ਜਦੋਂ ਅਮਰਿੰਦਰ ਗਿੱਲ ਨੂੰ ਬੀਰ ਸਿੰਘ ਦਾ ਕੋਈ ਗੀਤ ਪਸੰਦ ਆ ਜਾਂਦਾ ਹੈ, ਤਾਂ ਬੀਰ ਸਿੰਘ ਕਦੇ ਵੀ ਉਹਨਾਂ ਨੂੰ ਨਾਂਹ ਨਹੀਂ ਕਰਦੇ। ਉਦਾਹਰਣ ਵਜੋਂ, ਚਰਚਿਤ ਗੀਤ 'ਚੱਲ ਜਿੰਦੀਏ' ਬੀਰ ਸਿੰਘ ਨੇ ਆਪਣੀ ਨਿੱਜੀ ਐਲਬਮ ਲਈ ਰੱਖਿਆ ਹੋਇਆ ਸੀ, ਪਰ ਅਮਰਿੰਦਰ ਗਿੱਲ ਨੂੰ ਪਸੰਦ ਆਉਣ 'ਤੇ ਉਹਨਾਂ ਨੇ ਇਹ ਗੀਤ ਹੱਸ ਕੇ ਉਹਨਾਂ ਨੂੰ ਦੇ ਦਿੱਤਾ।

ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30 ਲੱਖ ਰੁਪਏ ਕਿਰਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News