ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
Wednesday, Sep 09, 2026 - 01:14 PM (IST)
ਕਠਾਰ : ਕਠਾਰ ਵਿਖੇ ਲੱਗਣ ਵਾਲੇ 29ਵੇਂ ਮੇਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ। ਇਹ ਮੇਲਾ 13 ਅਤੇ 14 ਸਤੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਪੰਜਾਬੀ ਗਾਇਕ ਭਾਨਾ ਐੱਲ. ਏ. ਵੱਲੋਂ ਖਾਸ ਪੇਸ਼ਕਾਰੀ ਕੀਤੀ ਜਾਵੇਗੀ। ਮੇਲੇ ਦੇ ਪ੍ਰਬੰਧਕਾਂ ਨੇ ਪੋਸਟਰ ਜਾਰੀ ਕਰਕੇ ਬਕਾਇਦਾ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਕਰਕੇ ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਮੇਲੇ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪੋਸਟਰ ਵਿਚ ਮੇਲੇ ਦੀ ਲਾਈਵ ਕਵਰੇਜ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਦਰਸ਼ਕ “ਮੇਲਾ ਕਠਾਰ ਦਾ Official” YouTube Channel ’ਤੇ ਮੇਲੇ ਦੀ ਲਾਈਵ ਪੇਸ਼ਕਾਰੀ ਦੇਖ ਸਕਣਗੇ। 13-14 ਸਤੰਬਰ ਨੂੰ ਹੋਣ ਵਾਲਾ ਇਹ 29ਵਾਂ ਮੇਲਾ ਇਲਾਕੇ ਦੇ ਲੋਕਾਂ ਅਤੇ ਪੰਜਾਬੀ ਸੱਭਿਆਚਾਰ ਤੇ ਸੰਗੀਤ ਨੂੰ ਪਸੰਦ ਕਰਨ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
