ਅਮਰਿੰਦਰ ਗਿੱਲ ਨੇ ਟਰੱਕ ਚਲਾਉਂਦਿਆ ਆਪਣੀ ਅਗਲੀ ਫ਼ਿਲਮ ਦਾ ਕਰ ''ਤਾ ਐਲਾਨ

Wednesday, Sep 18, 2024 - 03:40 PM (IST)

ਅਮਰਿੰਦਰ ਗਿੱਲ ਨੇ ਟਰੱਕ ਚਲਾਉਂਦਿਆ ਆਪਣੀ ਅਗਲੀ ਫ਼ਿਲਮ ਦਾ ਕਰ ''ਤਾ ਐਲਾਨ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਅਮਰਿੰਦਰ ਗਿੱਲ ਨੇ ਹਾਲ ਹੀ 'ਚ ਆਪਣੀ ਇੱਕ ਨਵੀਂ ਵੀਡੀਓ ਨਾਲ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਉਹ ਟਰੱਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਅਮਰਿੰਦਰ ਗਿੱਲ ਨੇ ਟਰੱਕ ਚਲਾਉਂਦਿਆਂ ਦੀ ਵੀਡੀਓ ਸਾਂਝੀ ਕਰਦੇ ਹੋਏ ਆਪਣੀ ਫ਼ਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਦਾ ਐਲਾਨ ਕੀਤਾ ਗਿਆ ਹੈ। ਇਹ ਫ਼ਿਲਮ 11 ਅਕਤੂਬਰ 2024 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਗਾਇਕ ਦੀ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਦੱਸ ਦਈਏ ਕਿ ਅਮਰਿੰਦਰ ਗਿੱਲ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਅਮਰਿੰਦਰ ਗਿੱਲ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਰਹਿੰਦੇ ਹਨ।  

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਆਪਣੀ ਪਹਿਲੀ ਐਲਬਮ 'ਆਪਣੀ ਜਾਣ ਕੇ' ਤੋਂ ਕੀਤੀ ਸੀ। ਇਸ ਮਗਰੋਂ ਗਾਇਕ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ  ‘ਲਾਈਏ ਜੇ ਯਾਰੀਆਂ’, ‘ਦਿਲਦਾਰੀਆਂ’, ‘ਦੀਵਾਨਾਪਣ’, ‘ਡਾਇਰੀ’ ਸਣੇ ਕਈ ਹੋਰਨਾਂ ਗੀਤ ਸ਼ਾਮਲ ਹਨ।  ਗਾਇਕੀ ਦੇ ਨਾਲ-ਨਾਲ ਅਮਰਿੰਦਰ ਗਿੱਲ ਨੇ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਅਮਰਿੰਦਰ ਗਿੱਲ ਦੀ ਫ਼ਿਲਮ 'ਅੰਗਰੇਜ਼' ਕਾਫੀ ਹਿੱਟ ਰਹੀ ਸੀ। ਇਨ੍ਹਾਂ 'ਚ ‘ਲਾਹੌਰੀਏ’, 'ਅੰਗਰੇਜ਼', ‘ਲਾਈਏ ਜੇ ਯਾਰੀਆਂ’, ਮੂੰਡੇ ਯੂਕੇ ਦੇ, ਡੈਡੀ ਕੂਲ ਮੁੰਡੇ ਫੂ, ਚੱਲ ਮੇਰਾ ਪੁੱਤ ਆਦਿ ਕਈ ਫ਼ਿਲਮਾਂ ਸ਼ਾਮਲ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News