ਗਾਇਕਾ ਅਫਸਾਨਾ ਖ਼ਾਨ ਨੂੰ ਯਾਦ ਆਇਆ ਭਰਾ ਮੂਸੇਵਾਲਾ ਦਾ ਪਿਆਰ, ਤਸਵੀਰਾਂ ਸ਼ੇਅਰ ਕਰ ਆਖੀਆਂ ਭਾਵੁਕ ਗੱਲਾਂ
11/18/2022 10:27:36 AM

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਪੰਜਾਬੀ ਸੰਗੀਤ ਜਗਤ ਦੀ ਟੌਪ ਦੀ ਗਾਇਕਾ ਹੈ। ਅੱਜ ਉਹ ਜਿਸ ਮੁਕਾਮ 'ਤੇ ਹੈ ਉਸ 'ਚ ਕਿਤੇ ਨਾ ਕਿਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਯੋਗਦਾਨ ਜ਼ਰੂਰ ਹੈ। ਅਫਸਾਨਾ ਖ਼ਾਨ ਤੇ ਗਾਇਕ ਸਿੱਧੂ ਮੂਸੇਵਾਲਾ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ। ਦੋਵੇਂ ਇੱਕ-ਦੂਜੇ ਦੇ ਬਹੁਤ ਨੇੜੇ ਸਨ। ਸਿੱਧੂ ਅਫਸਾਨਾ ਨੂੰ ਆਪਣੀ ਭੈਣ ਮੰਨਦਾ ਸੀ। ਜਦੋਂ ਤੋਂ ਮੂਸੇਵਾਲਾ ਦੀ ਮੌਤ ਹੋਈ ਹੈ, ਅਜਿਹਾ ਇੱਕ ਦਿਨ ਵੀ ਨਹੀਂ ਲੰਘਿਆ ਜਦੋਂ ਅਫਸਾਨਾ ਨੇ ਉਸ ਬਾਰੇ ਕੋਈ ਪੋਸਟ ਸ਼ੇਅਰ ਨਾ ਕੀਤੀ ਹੋਵੇ।
ਹੁਣ ਅਫਸਾਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੇ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਤੇ ਉਸ ਦਾ ਪਤੀ ਸਾਜ਼ ਸਿੱਧੂ ਮੂਸੇਵਾਲਾ ਨਾਲ ਖੜੇ ਨਜ਼ਰ ਆ ਰਹੇ ਹਨ। ਤਸਵੀਰਾਂ ਸ਼ੇਅਰ ਕਰਦਿਆਂ ਅਫਸਾਨਾ ਖ਼ਾਨ ਨੇ ਜੋ ਕੈਪਸ਼ਨ ਲਿਖੀ, ਉਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।
ਤਸਵੀਰਾਂ ਸ਼ੇਅਰ ਕਰਦਿਆਂ ਅਫਸਾਨਾ ਨੇ ਲਿਖਿਆ, ''ਭਰਾ ਦਾ ਬੇਸ਼ਰਤ ਪਿਆਰ ਅਨਮੋਲ ਹੈ। ਤੁਸੀਂ ਸਿਰਫ਼ ਮੇਰੇ ਭਰਾ ਨਹੀਂ ਹੋ, ਪਰ ਮੇਰੀ ਆਤਮਾ ਵੀ ਹੋ। ਆਪਣੇ ਵਿਆਹ ਵੇਲੇ ਮੈਂ ਬਾਈ ਨੂੰ ਹਮੇਸ਼ਾ ਧਮਕੀ ਦਿੰਦੀ ਹੁੰਦੀ ਸੀ ਕਿ ਜੇਕਰ ਤੁਸੀਂ ਮੇਰੇ ਕਿਸੇ ਵੀ ਫੰਕਸ਼ਨ 'ਤੇ ਨਾ ਆਏ ਤਾਂ ਮੈਂ ਗੁੱਸੇ ਹੋ ਜਾਣਾ, ਪਰ ਬਾਈ ਹਮੇਸ਼ਾ ਪਹੁੰਚਦਾ ਸੀ ਕਿ ਜੇ ਮੈਂ ਨਾ ਗਿਆ ਤਾਂ ਕਮਲੀ ਮੇਰੇ ਨਾਲ ਲੜਾਈ ਕਰੇਗੀ।
ਬਾਈ ਅੱਜ ਵੀ ਵਾਪਸ ਆ ਜੋ ਪਲੀਜ਼। ਕੋਈ ਖਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ। ਵੱਡਾ ਬਾਈ ਹਮੇਸ਼ਾ ਮੇਰੇ ਦਿਲ 'ਚ ਰਹੇਗਾ।'' ਅਫਸਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਕਾਫ਼ੀ ਇਮੋਸ਼ਨਲ ਹੋ ਰਹੇ ਹਨ। ਇਸ ਦਾ ਪਤਾ ਅਫਸਾਨਾ ਦੀ ਇਸ ਪੋਸਟ ‘ਤੇ ਕੁਮੈਂਟ ਦੇਖ ਕੇ ਲੱਗਦਾ ਹੈ। ਕੁਮੈਂਟ ‘ਚ ਹਰ ਕੋਈ ਬੱਸ ਸਿੱਧੂ ਮੂਸੇਵਾਲਾ ਦਾ ਨਾਂ ਲਿਖ ਰਿਹਾ ਹੈ। ਕੋਈ ਲਿਖ ਰਿਹਾ ਹੈ ''ਜਸਟਿਸ ਫਾਰ ਸਿੱਧੂ ਮੂਸੇਵਾਲਾ।''
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਮੂਸੇਵਾਲਾ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ 'ਚ ਜਾਂਚ ਦੀ ਜ਼ਿੰਮੇਵਾਰੀ ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. ਨੂੰ ਸੌਂਪੀ ਗਈ ਹੈ। ਇਸੇ ਮਾਮਲੇ 'ਚ ਐੱਨ. ਆਈ. ਏ. ਨੇ ਅਫਸਾਨਾ ਤੋਂ ਪੁੱਛਗਿੱਛ ਵੀ ਕੀਤੀ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸ਼ੇਅਰ ਕਰੋ।