ਕਹਿਰ ਓ ਰੱਬਾ: ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ

Tuesday, Dec 23, 2025 - 04:20 PM (IST)

ਕਹਿਰ ਓ ਰੱਬਾ: ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ

ਤਰਨਤਾਰਨ(ਰਮਨ)- ਜਾਇਦਾਦ ਦੀ ਵੰਡ ਨੂੰ ਲੈ ਕੇ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ ਕਰਨ ਸਬੰਧੀ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿੱਚ ਥਾਣਾ ਖਾਲੜਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਾੜੀ ਕੰਬੋਕੇ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੇ ਪਿਤਾ ਜਗਤਾਰ ਸਿੰਘ ਪੁੱਤਰ ਸਮੁੰਦਰ ਸਿੰਘ ਅਤੇ ਚਾਚਾ ਦਿਲਬਾਗ ਸਿੰਘ ਪੁੱਤਰ ਸਮੁੰਦਰ ਸਿੰਘ ਦਾ ਜਾਇਦਾਦ ਨੂੰ ਲੈ ਕੇ ਝਗੜਾ ਚੱਲਦਾ ਸੀ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਣ ਮਗਰੋਂ ਪ੍ਰਸ਼ਾਸਨ ਦਾ ਵੱਡਾ ਫੈਸਲਾ, ਮੀਟ ਤੇ ਸ਼ਰਾਬ ਦੀਆਂ ਦੁਕਾਨਾਂ...

ਬੀਤੀ 21 ਦਸੰਬਰ ਨੂੰ ਜਦੋਂ ਉਸ ਦਾ ਪਿਤਾ ਰੋਟੀ ਪਾਣੀ ਖਾ ਕੇ ਹਵੇਲੀ ਵਿੱਚ ਚਲਾ ਗਿਆ ਤਾਂ ਇਸ ਦੌਰਾਨ ਉਸ ਦਾ ਚਾਚਾ ਦਿਲਬਾਗ ਸਿੰਘ, ਚਾਚੀ ਸੁਖਜਿੰਦਰ ਕੌਰ ਅਤੇ ਚਚੇਰਾ ਭਰਾ ਗੁਰਲਾਲ ਸਿੰਘ ਹਵੇਲੀ ਵਿੱਚ ਆ ਕੇ ਉਸਦੇ ਪਿਤਾ ਦੀ ਮਾਰਕੁੱਟ ਕਰਨ ਲੱਗ ਪਏ। ਇਸ ਦੌਰਾਨ ਗੁਰਲਾਲ ਸਿੰਘ ਵੱਲੋਂ ਉਸਦੇ ਪਿਤਾ ਜਗਤਾਰ ਸਿੰਘ ਦੀ ਬੇਰਹਿਮੀ ਨਾਲ ਮਾਰ ਕੁੱਟ ਕੀਤੀ, ਜਿਸ ਨਾਲ ਉਸਦਾ ਪਿਤਾ ਗੰਭੀਰ ਰੂਪ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੇ ਪਿਤਾ ਜਗਤਾਰ ਸਿੰਘ (70) ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ-  ਪੰਜਾਬ: ਮਹਿੰਗੀ ਹੋ ਗਈ ਜ਼ਮੀਨ, ਅਸਮਾਨੀ ਚੜੇ ਰੇਟ

ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਖਾਲੜਾ ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦਿਲਬਾਗ ਸਿੰਘ, ਉਸਦੀ ਪਤਨੀ ਸੁਖਜਿੰਦਰ ਕੌਰ ਅਤੇ ਬੇਟੇ ਗੁਰਲਾਲ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੋਸਟਰ ਵਿਵਾਦ 'ਤੇ 'ਆਪ' ਦਾ ਕੇਂਦਰ 'ਤੇ ਵੱਡਾ ਹਮਲਾ, ਕਿਹਾ- 'ਕਾਰਵਾਈ ਕਰੇ SGPC'

 

 


author

Shivani Bassan

Content Editor

Related News