ਸੰਨੀ ਮਾਲਟਨ ਦੀ ਪਤਨੀ ਦੀ ਹੋਈ ਗੋਦ ਭਰਾਈ, ਵੇਖੋ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ

Wednesday, Nov 09, 2022 - 12:13 PM (IST)

ਸੰਨੀ ਮਾਲਟਨ ਦੀ ਪਤਨੀ ਦੀ ਹੋਈ ਗੋਦ ਭਰਾਈ, ਵੇਖੋ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) : ਮਰਹੂਮ ਗਾਇਕਸਿੱਧੂ ਮੂਸੇਵਾਲਾ ਦਾ ਸਾਥੀ ਰੈਪਰ ਸੰਨੀ ਮਾਲਟਨ ਪਿਛਲੇ ਦਿਨੀਂ ਕਾਫ਼ੀ ਸੁਰਖੀਆਂ 'ਚ ਬਣਿਆ ਹੋਇਆ ਹੈ। ਦੱਸ ਦਈਏ ਕਿ ਸੰਨੀ ਮਾਲਟਨ ਨੇ ਸਿੱਧੂ ਦੀ ਯਾਦ 'ਚ 'ਲੈਟਰ ਟੂ ਸਿੱਧੂ' ਨਾਂ ਦਾ ਗੀਤ ਲਿਖਿਆ ਸੀ, ਜਿਸ ਦੇ ਬੋਲਾਂ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਸੀ। ਹੁਣ ਸੰਨੀ ਮਾਲਟਨ ਇਕ ਵਾਰ ਮੁੜ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਸੰਨੀ ਦੀ ਪਤਨੀ ਬਹੁਤ ਜਲਦ ਆਪਣੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਸੰਨੀ ਮਾਲਟਨ ਦੀ ਪਤਨੀ ਦੀ ਗੋਦ ਭਰਾਈ ਦੀਆਂ ਰਸਮਾਂ ਕੀਤੀਆਂ ਗਈਆਂ ਸਨ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਇਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਮਾਲਟਨ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ। ਸੰਨੀ ਦੀ ਪਤਨੀ ਪਰਵੀਨ ਸਿੱਧੂ ਦਾ ਬੇਬੀ ਸ਼ਾਵਰ ਅਤੇ ਜਨਮਦਿਨ ਇੱਕਠਾ ਹੀ ਸੈਲੀਬ੍ਰੇਟ ਕੀਤਾ ਗਿਆ ਸੀ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਇਸ ਖ਼ਾਸ ਮੌਕੇ 'ਤੇ ਵਧਾਈਆਂ ਦੇ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਸੰਨੀ ਮਾਲਟਨ ਅਤੇ ਪਰਵੀਨ ਨੇ ਲਾਕਡਾਊਨ ਦੌਰਾਨ ਵਿਆਹ ਕਰਵਾਇਆ ਸੀ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈਆਂ ਸਨ। ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ 'ਚ ਰੈਪ ਕੀਤਾ ਸੀ।

PunjabKesari

ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ ਅਤੇ ਉਨ੍ਹਾਂ ਨਾਲ ਯਾਦਾਂ ਨੂੰ ਅਕਸਰ ਸਾਂਝਾ ਕਰਦੇ ਰਹਿੰਦੇ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇੱਕ ਗਾਣਾ ਡੈਡੀਕੇਟ ਕੀਤਾ ਸੀ। ਦੋਹਾਂ ਦੀ ਦੋਸਤੀ ਬਹੁਤ ਗਹਿਰੀ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News