ਲੇਖਣ ਦੇ ਖੇਤਰ ’ਚ ਪੈਰ ਰੱਖਣ ਜਾ ਰਹੀ ਪੰਜਾਬੀ ਮਾਡਲ ਕਮਲ ਚੀਮਾ
Wednesday, Jan 18, 2023 - 10:29 AM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)-ਇੰਟਰਨੈਸ਼ਨਲ ਪੱਧਰ ’ਤੇ ਮਾਡਲਿੰਗ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀ ਪੰਜਾਬੀ ਮਾਡਲ ਕਮਲ ਚੀਮਾ ਵੱਲੋਂ ਹੁਣ ਲੇਖਣ ਦੇ ਖੇਤਰ ’ਚ ਪੈਰ ਰੱਖਿਆ ਜਾ ਰਿਹਾ ਹੈ। ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਪਹੁੰਚੀ ਕਮਲ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਕਿਤਾਬ ਅੰਗ੍ਰੇਜ਼ੀ ਭਾਸ਼ਾ ’ਚ ਰਿਲੀਜ਼ ਹੋ ਰਹੀ ਹੈ । ਮਾਂ ਅਤੇ ਧੀ ਦੇ ਰਿਸ਼ਤੇ ’ਤੇ ਆਧਾਰਿਤ ਇਸ ਕਿਤਾਬ ਦਾ ਟਾਈਟਲ ‘ਫਰਾਮ ਏ ਮਦਰ ਟੂ ਏ ਚਾਈਲਡ’ ਹੈ।
ਲੰਮੇ ਸਮੇਂ ਤੋਂ ਮਾਡਲਿੰਗ ਅਤੇ ਐਕਟਿੰਗ ਦੇ ਖੇਤਰ ’ਚ ਚੰਗਾ ਨਾਂ ਖੱਟਣ ਵਾਲੀ ਕਮਲ ਚੀਮਾ ਅਨੁਸਾਰ ਉਸ ਨੇ ਕਿਤਾਬ ਰਾਹੀਂ ਮਾਂ ਅਤੇ ਧੀ ਦੇ ਅਹਿਸਾਸਾਂ ਨੂੰ ਚਿੱਤਰਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਆਸ ਹੈ ਕਿ ਪਾਠਕ ਉਸ ਦੀ ਇਸ ਲੇਖਣੀ ਨੂੰ ਪਿਆਰ ਇਹ ਕਿਤਾਬ ਰਿਲੀਜ਼ ਕਰਨ ਜਾ ਰਹੀ ਹੈ। ਚੀਮਾ ਅਨੁਸਾਰ ਉਸ ਦੀ ਕਿਤਾਬ ਇਸ ਬਾਰੇ ਹੈ ਕਿ ਜ਼ਿੰਦਗੀ ’ਚ ਕਿੰਨੀਆਂ ਅਣਕਿਆਸੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਕਿਵੇਂ ਇਕ ਅਜਿਹੀ ਘਟਨਾ ਨੇ ਉਸ ਨੂੰ ਬਦਲ ਦਿੱਤਾ। ਉਸ ਦੀ ਮਾਤਾ ਸਵਰਨ ਕੌਰ ਦੇ ਜਜ਼ਬਾਤ ਨੂੰ ਚਿੱਤਰਣ ਦੀ ਕੋਸ਼ਿਸ਼ ਕੀਤੀ ਹੈ।