ਪੰਜਾਬੀ ਅਦਾਕਾਰਾ ਗੁਰਲੀਨ ਚੌਪੜਾ ਨੇ ਸਿਰ ''ਤੇ ਸਜਾਈ ਪੱਗ, ਦੇਖੋ ਤਸਵੀਰਾਂ

Tuesday, Jan 21, 2025 - 03:38 PM (IST)

ਪੰਜਾਬੀ ਅਦਾਕਾਰਾ ਗੁਰਲੀਨ ਚੌਪੜਾ ਨੇ ਸਿਰ ''ਤੇ ਸਜਾਈ ਪੱਗ, ਦੇਖੋ ਤਸਵੀਰਾਂ

ਜਲੰਧਰ- ਪਾਲੀਵੁੱਡ ਗਲਿਆਰੇ 'ਚ ਇਸ ਸਮੇਂ ਪੰਜਾਬੀ ਫਿਲਮ 'ਗੁਰਮੁਖ' ਛਾਈ ਹੋਈ ਹੈ, ਇਹ ਫਿਲਮ 24 ਜਨਵਰੀ ਨੂੰ ਓ.ਟੀ.ਟੀ. ਪਲੇਟਫਾਰਮ ਕੇਬਲਵਨ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਪੂਰੀ ਟੀਮ ਜ਼ੋਰਾਂ-ਸ਼ੋਰਾਂ ਨਾਲ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

PunjabKesari

ਇੱਕ ਸਿੱਖ ਨੂੰ ਪੱਗ ਦੀ ਮਹੱਤਤਾ ਬਾਰੇ ਸਮਝਾਉਂਦੀ ਇਸ ਫਿਲਮ 'ਚ ਕਈ ਵੱਡੇ ਚਿਹਰੇ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹੁਣ ਇਸ ਫਿਲਮ ਦੀ ਸਟਾਰ ਅਦਾਕਾਰਾ ਗੁਰਲੀਨ ਚੋਪੜਾ ਨੇ ਇੱਕ ਵੀਡੀਓ ਅਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰਾ ਨੇ ਸਿਰ 'ਤੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੈ।

PunjabKesari

ਪ੍ਰਸ਼ੰਸਕ ਇਸ ਨੂੰ ਦੇਖ ਕੇ ਪਿਆਰ ਦੀ ਵਰਖਾ ਕਰ ਰਹੇ ਹਨ।ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਸਾਨੂੰ ਆਪਣੇ ਸਿੱਖ ਹੋਣ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ, ਸਿਰ ਉਤੇ ਬੰਨ੍ਹੀ ਪੱਗ ਕੀ ਹੁੰਦੀ ਹੈ? ਅਸੀਂ ਕਿਉਂ ਇਹ ਪੱਗ ਬੰਨ੍ਹਦੇ ਹਾਂ? ਕਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਇਸ ਪੱਗ ਦੀ ਦਾਤ ਦਿੱਤੀ? ਕਿਉਂ ਦਿੱਤੀ?

PunjabKesari

ਇੱਕ ਸਿੱਖ ਜਿੱਥੇ ਖੜ੍ਹ ਜਾਵੇ ਕਿਵੇਂ ਕੋਈ ਕੁੜੀ ਸੁਰੱਖਿਅਤ ਮਹਿਸੂਸ ਕਰਦੀ ਹੈ? ਇਹ ਸਭ ਦੇਖੋ ਫਿਲਮ 'ਗੁਰਮੁਖ' ਵਿੱਚ, ਜੋ 24 ਜਨਵਰੀ ਨੂੰ ਕੇਬਲਵਨ 'ਤੇ ਰਿਲੀਜ਼ ਹੋ ਰਹੀ ਹੈ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News