ਜਗਜੀਤ ਸੰਧੂ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਇਸ ਹਸੀਨਾ ਦਾ ਕਰਨਗੇ ''ਦਿਲ ਚੋਰੀ''

Sunday, Sep 29, 2024 - 03:55 PM (IST)

ਜਗਜੀਤ ਸੰਧੂ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਇਸ ਹਸੀਨਾ ਦਾ ਕਰਨਗੇ ''ਦਿਲ ਚੋਰੀ''

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਖੇਤਰ 'ਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਜਗਜੀਤ ਸੰਧੂ, ਜਿਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਚੋਰ ਦਿਲ' ਦੀ ਨਵੀਂ ਝਲਕ ਸਾਹਮਣੇ ਆਈ ਹੈ, ਜਿਸ 'ਚ ਉਹ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 'ਮਿਲੀਅਨ ਸਟੈਪਸ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਰੰਧਾਵਾ ਬ੍ਰੋਜ ਦੀ ਇਨ ਹਾਊਸ ਐਸੋਸੀਏਸ਼ਨ' ਅਧੀਨ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਜੰਗਵੀਰ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਦਿਲਚਸਪ ਡਰਾਮਾ ਫ਼ਿਲਮ ਨਾਲ ਪਾਲੀਵੁੱਡ 'ਚ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਈ ਗਈ ਅਤੇ ਪੋਸਟ ਪ੍ਰੋਡੋਕਸ਼ਨ ਪੜਾਅ 'ਚੋਂ ਗੁਜ਼ਰ ਰਹੀ ਉਕਤ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਜਗਜੀਤ ਸੰਧੂ, ਫਿਦਾ ਗਿੱਲ, ਰਾਣਾ ਜੰਗ ਬਹਾਦਰ, ਵਿੱਕੀ ਕੁਡੋ, ਅਮਜਦ ਰਾਣਾ, ਗੁਰਚੇਤ ਚਿਤਰਕਾਰ, ਰਵਿੰਦਰ ਮੰਡ, ਰਵਿੰਦਰ ਮੰਡ, ਵਿਜੇ ਸਿੰਘ, ਸੁੱਖੀ ਚੋਟ, ਦਮਨ ਸੰਧੂ ਅਤੇ ਨੇਹਾ ਗਰੇਵਾਲ ਆਦਿ ਸ਼ੁਮਾਰ ਹਨ।

ਜੇਕਰ ਇਸ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅਲਹਦਾ ਕੰਟੈਂਟ ਅਧਾਰਿਤ ਇਸ ਫ਼ਿਲਮ ਦੇ ਸਕਰੀਨ ਪਲੇਅ ਲੇਖਕ ਜੰਗਵੀਰ ਸਿੰਘ, ਰਵਿੰਦਰ ਮੰਡ, ਸੰਵਾਦਕਾਰ ਰਵਿੰਦਰ ਮੰਡ, ਐਸੋਸੀਏਟ ਡਾਇਰੈਕਟਰ ਭਾਰਤ, ਦੀਪ ਸਿੰਘ, ਰਚਨਾਤਮਕ ਨਿਰਦੇਸ਼ਕ ਅਕਸ਼ਰਤ ਭਾਰਦਵਾਜ ਅਤੇ ਦੀਪ ਸਿੰਘ, ਮੁੱਖ ਏਡੀ ਸੰਦੀਪ ਪੂਨੀਆ ਅਤੇ ਜਾਪ ਰਾਂਝਾ, ਸਹਾਇਕ ਨਿਰਦੇਸ਼ਕ ਸੰਦੀਪ ਸਿੰਘ ਗਿੱਲ ਅਤੇ ਧਾਲੀਵਾਲ ਕਰਨ, ਗੀਤਕਾਰ ਵਿੰਦਰ ਨੱਥੂ ਮਾਜਰਾ, ਸੰਨੀ ਕੁਮਾਰਬੈਕ ਗਰਾਊਂਡ ਸਕੋਰਰ ਸੰਗੀਤ ਦੋਨੀ, ਰਾਗਿਨੀ, ਪੁਨੀਤ ਰੰਧਾਵਾ ਸੰਪਾਦਕ ਰਿੱਕੀ, ਸੰਪਾਦਨ ਹਰਮੀਤ ਐੱਸ ਕਾਲੜਾ, ਪੋਸਟ ਪ੍ਰੋਡੋਕਸ਼ਨ ਮਦਨ ਚੌਧਰੀ, ਕਾਰਜਕਾਰੀ ਨਿਰਮਾਤਾ ਗੌਰਵ ਕੰਬੋਜ ਹਨ।

ਇਹ ਖ਼ਬਰ ਵੀ ਪੜ੍ਹੋ KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਫ਼ਿਲਮ 'ਭੋਲੇ ਓਏ ਭੋਲੇ' ਨਾਲ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਰਹੇ ਅਦਾਕਾਰ ਜਗਜੀਤ ਸੰਧੂ ਇੰਨੀਂ ਦਿਨੀਂ ਕਈ ਵੱਡੀਆਂ ਫ਼ਿਲਮਾਂ ਦਾ ਹਿੱਸਾ ਬਣੇ ਹੋਏ ਹਨ, ਜੋ ਪੰਜਾਬੀ ਦੇ ਨਾਲ-ਨਾਲ ਹਿੰਦੀ ਫ਼ਿਲਮ ਇੰਡਸਟਰੀ 'ਚ ਵੀ ਅਪਣੀਆਂ ਪੈੜਾਂ ਮਜ਼ਬੂਤ ਕਰਦੇ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News