ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਸੂਰਤਗੜ੍ਹ ''ਚ ਸ਼ੁਰੂ

Friday, Oct 25, 2024 - 04:52 PM (IST)

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮ 'ਸਰਬਾਲ੍ਹਾ ਜੀ' ਦੇ ਪਹਿਲੇ ਸ਼ੈਡਿਊਲ ਦੀ ਸ਼ੁਰੂਆਤ ਰਾਜਸਥਾਨ ਦੇ ਸੂਰਤਗੜ੍ਹ 'ਚ ਕਰ ਦਿੱਤੀ ਗਈ ਹੈ। ਇਸ ਫ਼ਿਲਮ 'ਚ ਲੀਡਿੰਗ ਰੋਲ ਗਿੱਪੀ ਗਰੇਵਾਲ ਨਿਭਾ ਰਹੇ ਹਨ। 'ਟਿਪਸ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਉਕਤ ਫ਼ਿਲਮ ਦੇ ਨਿਰਮਾਤਾ ਕੁਮਾਰ ਤੁਰਾਨੀ ਹਨ, ਜਦਕਿ ਨਿਰਦੇਸ਼ਨ ਕਮਾਂਡ ਮਨਦੀਪ ਕੁਮਾਰ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੀਆਂ 2 ਫ਼ਿਲਮਾਂ 'ਜਿਹਨੇ ਮੇਰਾ ਦਿਲ ਲੁੱਟਿਆ' ਅਤੇ 'ਕਪਤਾਨ' ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬ ਦੇ ਪੁਰਾਤਨ ਮਾਹੌਲ ਦੀ ਤਰਜ਼ਮਾਨੀ ਕਰਦੀ ਉਕਤ ਪੀਰੀਅਡ ਡਰਾਮਾ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ, ਗੁੱਗੂ ਗਿੱਲ ਆਦਿ ਸ਼ੁਮਾਰ ਹਨ। ਇਨ੍ਹਾਂ ਤੋਂ ਇਲਾਵਾ ਪਾਲੀਵੁੱਡ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਹਿੰਦੀ ਸਿਨੇਮਾ ਦੇ ਉੱਚ ਪੱਧਰੀ ਤਕਨੀਕੀ ਮਾਪਦੰਡਾਂ ਅਧੀਨ ਬਣਾਈ ਜਾ ਰਹੀ ਉਕਤ ਫ਼ਿਲਮ ਦਾ ਕਾਫ਼ੀ ਅਹਿਮ ਹਿੱਸਾ ਇਸ ਸ਼ੈਡਿਊਲ ਦੌਰਾਨ ਮੁਕੰਮਲ ਕੀਤਾ ਜਾਵੇਗਾ। ਇਸ ਦੌਰਾਨ ਕਾਫ਼ੀ ਖਤਰਨਾਕ ਐਕਸ਼ਨ ਦ੍ਰਿਸ਼ ਵੀ ਫਿਲਮਾਂਏ ਜਾ ਰਹੇ ਹਨ।

ਪਾਲੀਵੁੱਡ ਅਤੇ ਬਾਲੀਵੁੱਡ ਗਲਿਆਰਿਆਂ 'ਚ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੀ ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜੋ ਇਸ ਵਾਰ ਲੀਕ ਤੋਂ ਹੱਟਵੇਂ ਕਿਰਦਾਰਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News