ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ

Saturday, Sep 05, 2026 - 02:40 PM (IST)

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ

ਐਂਟਰਟੇਨਮੈਂਟ ਡੈਸਕ - ਸਲਮਾਨ ਖਾਨ ਦੀ ਮੇਜ਼ਬਾਨੀ ਵਾਲੇ 'ਬਿੱਗ ਬੌਸ 20' ਦੇ ਘਰ ਦੇ ਦਰਵਾਜ਼ੇ 6 ਸਤੰਬਰ ਨੂੰ ਖੁੱਲ੍ਹਣ ਲਈ ਤਿਆਰ ਹਨ। ਇਸ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਵਿੱਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਦੇ ਪ੍ਰੋਮੋ ਜਾਰੀ ਕੀਤੇ ਜਾ ਰਹੇ ਹਨ। ਇਸ ਵਾਰ ਜਿਸ ਨਾਂ ਨੂੰ ਲੈ ਕੇ ਜ਼ਿਆਦਾ ਚਰਚਾ ਹੋ ਰਹੀ ਹੈ, ਉਹ ਹੈ ਪੰਜਾਬੀ ਅਦਾਕਾਰਾ ਈਸ਼ਾ ਰਿਖੀ। ਦੱਸ ਦੇਈਏ ਕਿ ਈਸ਼ਾ ਇਸ ਤੋਂ ਪਹਿਲਾਂ ਰੈਪਰ ਬਾਦਸ਼ਾਹ ਨਾਲ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਈ ਸੀ ਪਰ ਵਿਆਹ ਦੇ 5 ਮਹੀਨੇ ਬਾਅਦ ਹੀ ਦੋਹਾਂ ਨੇ ਵੱਖ ਹੋਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ: ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ ਵਾਪਰੀ ਘਟਨਾ

 
 
 
 
 
 
 
 
 
 
 
 
 
 
 
 

A post shared by JioHotstar (@jiohotstar)

ਹਾਲਾਂਕਿ ਜਾਰੀ ਕੀਤੇ ਗਏ ਪ੍ਰੋਮੋ 'ਚ ਮੁਕਾਬਲੇਬਾਜ਼ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ, ਪਰ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਇਹ ਈਸ਼ਾ ਰਿਖੀ ਹੀ ਹੈ। ਪ੍ਰੋਮੋ 'ਚ ਉਹ ਕਹਿੰਦੀ ਹੈ, "ਮੈਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹਾਂ ਅਤੇ ਉਹ ਦੌਰ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦੌਰ ਸੀ। ਉਸ ਤੋਂ ਬਾਅਦ ਮੈਨੂੰ ਪਿਆਰ ਹੋਇਆ ਅਤੇ ਫ਼ਿਰ ਮੈਂ ਜੋ ਕੁੱਝ ਵੀ ਫੇਸ ਕੀਤਾ...।' ਇਹ ਕਹਿੰਦੇ ਹੀ ਉਹ ਭਾਵੁਕ ਹੋ ਜਾਂਦੀ ਹੈ ਅਤੇ ਰੋਣ ਲੱਗਦੀ ਹੈ। ਫਿਰ ਉਹ ਕਹਿੰਦੀ ਹੈ ਜਦੋਂ ਤੁਹਾਡਾ ਰਿਸ਼ਤਿਆਂ ਤੋਂ ਭਰੋਸਾ ਟੁੱਟਦਾ ਹੈ ਤਾਂ...।"

ਇਹ ਵੀ ਪੜ੍ਹੋ: ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ ਸੀ ਸਵਯੰਵਰ

PunjabKesari

1 ਸਤੰਬਰ ਨੂੰ, ਬਾਦਸ਼ਾਹ ਅਤੇ ਈਸ਼ਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਆਪਣੇ ਸਾਂਝੇ ਬਿਆਨ ਵਿੱਚ, ਉਨ੍ਹਾਂ ਨੇ ਕਿਹਾ, "ਮੈਂ ਅਤੇ ਈਸ਼ਾ ਰਿਖੀ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਅਤੇ ਆਪਣੇ ਵੱਖੋ-ਵੱਖਰੇ ਰਸਤਿਆਂ 'ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਆਪਸੀ ਸਤਿਕਾਰ ਨਾਲ ਲਿਆ ਗਿਆ ਹੈ, ਅਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਮੇਂ ਦੌਰਾਨ ਸਾਡੀ ਨਿੱਜਤਾ ਦਾ ਸਤਿਕਾਰ ਕਰਨ। ਇਸ ਮਾਮਲੇ 'ਤੇ ਇਹ ਸਾਡਾ ਇੱਕੋ-ਇੱਕ ਬਿਆਨ ਹੋਵੇਗਾ।" ਬਾਦਸ਼ਾਹ ਅਤੇ ਈਸ਼ਾ ਇਸ ਸਾਲ ਮਾਰਚ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

ਇਹ ਵੀ ਪੜ੍ਹੋ: 'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ ਸ਼ਰਮੀਲਾ ਟੈਗੋਰ ’ਤੇ ਤਿੱਖਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News