ਪਾਕਿਸਤਾਨ ''ਚ ਧੂੰਮਾਂ ਪਾਏਗੀ ਅਮਰਿੰਦਰ ਗਿੱਲ ਦੀ ਪੰਜਾਬੀ ਫ਼ਿਲਮ ''ਦਾਰੂ ਨਾ ਪੀਂਦਾ ਹੋਵੇ''

Thursday, Aug 01, 2024 - 05:33 PM (IST)

ਪਾਕਿਸਤਾਨ ''ਚ ਧੂੰਮਾਂ ਪਾਏਗੀ ਅਮਰਿੰਦਰ ਗਿੱਲ ਦੀ ਪੰਜਾਬੀ ਫ਼ਿਲਮ ''ਦਾਰੂ ਨਾ ਪੀਂਦਾ ਹੋਵੇ''

ਜਲੰਧਰ (ਬਿਊਰੋ) : ਗਲੋਬਲੀ ਪੱਧਰ 'ਤੇ ਨਵੇਂ ਅਯਾਮ ਕਾਇਮ ਕਰਦੀਆਂ ਜਾ ਰਹੀਆਂ ਪੰਜਾਬੀ ਫ਼ਿਲਮਾਂ ਹੁਣ ਪਾਕਿਸਤਾਨੀ ਖਿੱਤੇ 'ਚ ਵੀ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਲਹਿੰਦੇ ਪੰਜਾਬ 'ਚ ਵੱਧ ਰਹੀ ਮੰਗ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ। ਕੱਲ੍ਹ ਰਿਲੀਜ਼ ਹੋਣ ਜਾ ਰਹੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫ਼ਿਲਮ 'ਦਾਰੂ ਨਾ ਪੀਂਦਾ ਹੋਵੇ', ਜੋ ਉਥੋਂ ਦੇ ਵੱਡੀ ਗਿਣਤੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਬਰੋਕਸਵੁੱਡ ਫਿਲਮ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਰਾਜੀਵ ਧਿੰਗੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿਨ੍ਹਾਂ 'ਚ ਕਪਿਲ ਸ਼ਰਮਾ ਸਟਾਰਰ ਹਿੰਦੀ ਫ਼ਿਲਮ 'ਫਿਰੰਗੀ' ਤੋਂ ਇਲਾਵਾ ਅਮਰਿੰਦਰ ਗਿੱਲ-ਸਰਗੁਣ ਮਹਿਤਾ ਦੀ 'ਲਵ ਪੰਜਾਬ' ਅਤੇ ਰਣਜੀਤ ਬਾਵਾ ਦੀ 'ਤਾਰਾ ਮੀਰਾ' ਸ਼ਾਮਿਲ ਰਹੀਆਂ ਹਨ, ਜਿਨ੍ਹਾਂ ਦੇ ਨਾਲ-ਨਾਲ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਗੁਰੂ ਰੰਧਾਵਾ ਸਟਾਰਰ ਪੰਜਾਬੀ ਫ਼ਿਲਮ 'ਸ਼ਾਹਕੋਟ' ਵੀ ਰਿਲੀਜ਼ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ

ਪਾਲੀਵੁੱਡ-ਬਾਲੀਵੁੱਡ ਤੋਂ ਲੈ ਕੇ ਵਿਦੇਸ਼ੀ ਸਿਨੇਮਾ ਗਲਿਆਰਿਆਂ ਤੱਕ ਚਰਚਾ ਅਤੇ ਸਲਾਹੁਤਾ ਦਾ ਕੇਂਦਰ-ਬਿੰਦੂ ਬਣੀ ਉਕਤ ਦਿਲਚਸਪ ਪੰਜਾਬੀ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਮਰਿੰਦਰ ਗਿੱਲ, ਜਫ਼ਰੀ ਖਾਨ, ਪੁਖਰਾਜ ਸੰਧੂ, ਪੰਨੂ ਸੇਖੋਂ, ਨੈਨਾ ਬੱਤਰਾ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ

ਸਾਫ-ਸੁਥਰੇ ਅਤੇ ਸੰਦੇਸ਼ਮਕ ਕੰਟੈਂਟ ਅਧਾਰਿਤ ਉਕਤ ਫ਼ਿਲਮ ਪਾਕਿਸਤਾਨ ਭਰ 'ਚ ਕੁੱਲ 42 ਸਕ੍ਰੀਨਜ਼ 'ਤੇ ਰਿਲੀਜ਼ ਹੋਣ ਜਾ ਰਹੀ ਹੈ, ਜਿਨ੍ਹਾਂ 'ਚ ਲਾਹੌਰ ਦੇ 13, ਰਾਵਲਪਿੰਡੀ ਦੇ 2, ਇਸਲਾਮਾਬਾਦ ਦੇ 6, ਫੈਜ਼ਲਾਬਾਦ ਦੇ 6, ਗੁੱਜਰਾਂਵਾਲਾ ਦੇ 3, ਮੁਲਤਾਨ ਦੇ 2, ਸਰਗੋਧਾ ਦੇ 2, ਗੁਜਰਾਤ ਦੇ 2, ਮੰਡੀ ਬਹਾਦੂਦੀਨ ਦੇ 1, ਸਾਹੀਵਾਲ ਦੇ 1, ਸਿਆਲਕੋਟ ਦੇ 2, ਬੁਰੇਵਾਲਾ ਅਤੇ ਜੇਹਲਮ ਦੇ 1-1 ਸਿਨੇਮਾਘਰ ਸ਼ਾਮਿਲ ਹਨ, ਜਿੱਥੋ ਦੇ ਥੀਏਟਰ ਨੂੰ ਵਿਆਹ ਸਮਾਰੋਹਾਂ ਵਾਂਗ ਸਜਾਇਆ ਜਾ ਰਿਹਾ ਹੈ, ਜਿਸ ਸੰਬੰਧਤ ਹੋ ਰਹੀਆਂ ਤਿਆਰੀਆਂ ਅਤੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਨੂੰ ਵੇਖਦਿਆਂ ਇਹ ਪੂਰਨ ਉਮੀਦ ਕੀਤੀ ਜਾ ਸਕਦੀ ਹੈ ਕਿ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਲਹਿੰਦੇ ਪੰਜਾਬ 'ਚ ਸਭ ਤੋਂ ਵੱਧ ਸਿਨੇਮਾ ਕਾਰੋਬਾਰ ਕਰਨ ਵਾਲੀ ਇਹ ਪਾਲੀਵੁੱਡ ਦੀ ਦੂਜੀ ਫ਼ਿਲਮ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News