ਵਿੱਕੀ ਕੌਸ਼ਲ ਮਗਰੋਂ ਹੁਣ ਅਕਸ਼ੈ ਕੁਮਾਰ ਨਾਲ ਧੂੰਮਾਂ ਪਾਉਣ ਜਾ ਰਹੇ ਐਮੀ ਵਿਰਕ

Friday, Jul 26, 2024 - 04:13 PM (IST)

ਵਿੱਕੀ ਕੌਸ਼ਲ ਮਗਰੋਂ ਹੁਣ ਅਕਸ਼ੈ ਕੁਮਾਰ ਨਾਲ ਧੂੰਮਾਂ ਪਾਉਣ ਜਾ ਰਹੇ ਐਮੀ ਵਿਰਕ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਨਵੀਂ ਹਿੰਦੀ ਫ਼ਿਲਮ 'ਖੇਲ ਖੇਲ ਮੇਂ' ਰਿਲੀਜ਼ਿੰਗ ਲਈ ਤਿਆਰ ਹੈ। ਇਸ ਫ਼ਿਲਮ 'ਚ ਉਹ ਲੀਡਿੰਗ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। 'ਟੀ-ਸੀਰੀਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਵਕਾਓ ਫਿਲਮਜ-ਕੇ. ਕੇ. ਐੱਮ ਪ੍ਰੋਡੋਕਸ਼ਨ' ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਅਸ਼ਵਨੀ ਯਾਰਡੀ, ਸ਼ਸ਼ੀ ਸਿਨਹਾ, ਅਜੇ ਰਾਏ ਹਨ, ਜਦਕਿ ਲੇਖਨ ਅਤੇ ਨਿਰਦੇਸ਼ਨ ਮੁਦੱਸਰ ਅਜੀਜ ਦੁਆਰਾ ਕੀਤਾ ਗਿਆ ਹੈ।

ਪਰਿਵਾਰਿਕ-ਮੰਨੋਰੰਜਕ ਅਤੇ ਕਾਮੇਡੀ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਮਲਟੀ-ਸਟਾਰਰ ਫ਼ਿਲਮ ਦੀ ਸਟਾਰ-ਕਾਸਟ 'ਚ ਅਕਸ਼ੈ ਕੁਮਾਰ, ਐਮੀ ਵਿਰਕ, ਫਰਦੀਨ ਖ਼ਾਨ, ਤਾਪਸੀ ਪੰਨੂ, ਵਾਣੀ ਕਪੂਰ, ਪ੍ਰਗਿਆ ਜੈਸਵਾਲ ਸ਼ੁਮਾਰ ਹਨ। 15 ਅਗਸਤ 2024 ਨੂੰ ਰਿਲੀਜ਼ ਹੋਣ ਜਾ ਰਹੀ ਇਸ ਬਿੱਗ ਸੈਟਅੱਪ ਫ਼ਿਲਮ ਦੇ ਨਿਰਦੇਸ਼ਕ ਮੁਦੱਸਰ ਅਜੀਜ ਬਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ 'ਚ ਇੰਨੀਂ ਦਿਨੀਂ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜੋ ਇਸ ਤੋਂ ਪਹਿਲਾਂ 'ਹੈਪੀ ਭਾਗ ਜਾਏਗੀ' ਅਤੇ 'ਪਤੀ ਪਤਨੀ ਔਰ ਵੋ' ਦਾ ਸਫ਼ਲ ਨਿਰਦੇਸ਼ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਹਾਲ ਹੀ 'ਚ ਰਿਲੀਜ਼ ਹੋਈ 'ਬੈਡ ਨਿਊਜ਼' ਨਾਲ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਐਮੀ ਵਿਰਕ ਦੀ ਇਹ ਚੌਥੀ ਬਾਲੀਵੁੱਡ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ ਨਿਰਦੇਸ਼ਕ ਅਭਿਸ਼ੇਕ ਦੀ ਅਜੇ ਦੇਵਗਨ ਸਟਾਰਰ 'ਭੁੱਜ: ਦਿ ਪ੍ਰਾਈਡ ਆਫ ਇੰਡੀਆ' ਅਤੇ ਕਬੀਰ ਖ਼ਾਨ ਦੀ ਡਾਇਰੈਕਟੋਰੀਅਲ ਅਤੇ ਰਣਬੀਰ ਸਿੰਘ ਦੀ ਲੀਡ ਭੂਮਿਕਾ ਨਾਲ ਸਜੀ ਬਹੁ-ਚਰਚਿਤ ਫ਼ਿਲਮ '83' ਆਦਿ ਜਿਹੀਆਂ ਵੱਡੀਆਂ ਹਿੰਦੀ ਫ਼ਿਲਮਾਂ ਦਾ ਵੀ ਮਹੱਤਵਪੂਰਨ ਹਿੱਸਾ ਰਹੇ ਹਨ। ਬਾਲੀਵੁੱਡ ਗਲਿਆਰਿਆਂ 'ਚ ਤੇਜ਼ੀ ਨਾਲ ਆਪਣਾ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਐਮੀ ਵਿਰਕ ਜਲਦ ਹੀ ਉਕਤ ਫ਼ਿਲਮ ਦੇ ਮੁੰਬਈ 'ਚ ਸ਼ੁਰੂ ਹੋਣ ਜਾ ਰਹੇ ਪ੍ਰਮੋਸ਼ਨ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News