ਪ੍ਰਿਯੰਕਾ ਚੋਪੜਾ ਨੇ ਆਪਣੇ ਜਨਮ ਦਿਨ 'ਤੇ ਪਹਿਨੀ ਇੰਨੀ ਮਹਿੰਗੀ ਡਰੈੱਸ, ਗਲੈਮਰਸ ਲੁੱਕ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

Friday, Jul 23, 2021 - 05:02 PM (IST)

ਪ੍ਰਿਯੰਕਾ ਚੋਪੜਾ ਨੇ ਆਪਣੇ ਜਨਮ ਦਿਨ 'ਤੇ ਪਹਿਨੀ ਇੰਨੀ ਮਹਿੰਗੀ ਡਰੈੱਸ, ਗਲੈਮਰਸ ਲੁੱਕ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਮੁੰਬਈ : ਬਾਲੀਵੁੱਡ ਤੋਂ ਹਾਲੀਵੁੱਡ ਦਾ ਰੁਖ਼ ਕਰ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਹਾਲ ਹੀ ’ਚ ਲੰਡਨ ’ਚ ਧੂਮਧਾਮ ਨਾਲ ਆਪਣਾ ਜਨਮ ਦਿਨ ਮਨਾਇਆ ਹੈ।

ਇਸ ਖ਼ਾਸ ਮੌਕੇ ’ਤੇ ਪ੍ਰਿਅੰਕਾ ਦੇ ਪਤੀ ਨਿਕ ਜੋਨਸ ਉਨ੍ਹਾਂ ਨਾਲ ਨਾ ਹੋ ਕੇ ਅਮਰੀਕਾ ’ਚ ਸਨ ਪਰ ਨਿਕ ਜੋਨਸ ਨੇ ਆਪਣੀ ਪਤਨੀ ਲਈ ਢੇਰ ਸਾਰੇ ਤੋਹਫੇ ਭੇਜੇ ਸਨ।

ਪ੍ਰਿਅੰਕਾ ਨੇ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਲਈ ਧੰਨਵਾਦ ਕਰਦੇ ਹੋਏ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਇਕ ਤਸਵੀਰ ’ਚ ਪ੍ਰਿਅੰਕਾ ਨੇ ਲਾਲ ਰੰਗ ਦਾ ਇਕ ਸਪੈਸ਼ਲ ਬਰਥਡੇ ਸਵਿਮਸੂਟ ਪਾਇਆ ਹੋਇਆ ਹੈ ਜਿਸ 'ਚ ਉਹ ਬਹੁਤ ਗਲੈਮਰਸ ਲੱਗ ਰਹੀ ਹੈ। ਪ੍ਰਿਯੰਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਜੇਕਰ ਗੱਲ ਕਰੀਏ ਪ੍ਰਿਯੰਕਾ ਦੀ ਡਰੈੱਸ ਦੀ ਕੀਮਤ ਦੀ ਤਾਂ ਇਸ ਰੈੱਡ ਸਵਿਮਸੂਟ ਦੀ ਕੀਮਤ ਲਗਭਗ 28,200 ਰੁਪਏ ਹੈ। 

PunjabKesari


author

Aarti dhillon

Content Editor

Related News