ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਆਪਣੀ ਧੀ ਦੀਆਂ ਖ਼ੂਬਸੂਰਤ ਤਸਵੀਰਾਂ, ਖਿਡੌਣਿਆਂ ਨਾਲ ਖੇਡਦੀ ਨਜ਼ਰ ਆਈ ਮਾਲਤੀ

08/15/2022 1:46:26 PM

ਮੁੰਬਈ- ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਸਾਲ ਸੋਰੇਗੇਸੀ ਦੇ ਜ਼ਰੀਏ ਧੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਮਾਲਤੀ ਮੈਰੀ ਚੋਪੜਾ ਰੱਖਿਆ ਗਿਆ। ਇਨ੍ਹੀਂ ਦਿਨੀਂ ਪ੍ਰਿਅੰਕਾ-ਨਿਕ ਆਪਣੀ ਮਾਤਾ-ਪਿਤਾ ਵਾਲੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਅਦਾਕਾਰਾ ਆਪਣੀਆਂ ਅਤੇ ਧੀ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਵੀ ਕਰਦੀ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ : ਕਰੀਨਾ ਸਟਾਈਲਿਸ਼ ਲੁੱਕ ’ਚ ਪਤੀ ਅਤੇ ਪੁੱਤਰ ਨਾਲ ਆਈ ਨਜ਼ਰ, ਤੈਮੂਰ ਨੇ ਗਲੇ ’ਚ ਹੈੱਡਫੋਨ ਲਗਾ ਕੇ ਦਿਖਾਇਆ ਸਵੈਗ

ਹਾਲਾਂਕਿ ਅਦਾਕਾਰਾ ਦੀਆਂ ਤਸਵੀਰਾਂ ’ਚ ਹਮੇਸ਼ਾ ਮਾਲਤੀ ਮੈਰੀ ਦੇ ਚਿਹਰੇ ’ਤੇ ਈਮੋਜੀ ਹੁੰਦਾ ਹੈ। ਪ੍ਰਿਅੰਕਾ ਨੇ ਇੰਸਟਾ ਸਟੋਰੀ ’ਤੇ ਵੀ ਮਾਲਤੀ ਮੈਰੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਉਸ ਕੋਲ ਬਹੁਤ ਸਾਰੇ ਖਿਡੌਣੇ ਪਏ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਅਤੇ ਨਿਕ ਦਾ ਪਾਲਤੂ ਕੁੱਤਾ ਪਾਂਡਾ ,ਡਾਇਨਾ, ਅਤੇ ਗੀਨੋ  ਉਸਦੇ ਨਾਲ ਬੈਠ ਕੇ ਉਸਦੀ ਸੁਰੱਖਿਆ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਪ੍ਰਿਅੰਕਾ ਚੋਪੜਾ ਨੇ ਕੈਪਸ਼ਨ ’ਚ ਲਿਖਿਆ ਕਿ ‘ਇਹ ਸਾਰੇ ਹੀ ਉਸਦੇ ਬੱਚੇ ਹਨ ਅਤੇ ਇਹ ਉਸਦੀ ਜ਼ਿੰਦਗੀ ਦੇ ਖ਼ੂਬਸੂਰਤ ਪਲ ਹਨ।’

PunjabKesari

ਇਹ ਵੀ ਪੜ੍ਹੋ : ਵਿਦੇਸ਼ 'ਚ ਬੱਚਿਆਂ ਨਾਲ ਆਜ਼ਾਦੀ ਦੇ ਰੰਗਾਂ 'ਚ ਸਜੀ ਪ੍ਰੀਤੀ ਜ਼ਿੰਟਾ, ਹੱਥਾਂ ’ਚ ਤਿਰੰਗਾ ਫੜੀ ਆਈ ਨਜ਼ਰ

ਇਕ ਤਸਵੀਰ ’ਚ ਮਾਲਤੀ ਸਫ਼ੈਦ ਰੰਗ ਦੀ ਕਮੀਜ਼ ’ਚ ਨਜ਼ਰ ਆ ਰਹੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਹੈ ਕਿ ‘ਗੀਨੋ ਡਾਇਨਾ ਅਤੇ ਪਾਂਡਾ ਦੁਆਰਾ ਸੁਰੱਖਿਅਤ।’ ਕੁਝ ਦਿਨ ਪਹਿਲਾਂ ਹੀ ਪ੍ਰਿਅੰਕਾ ਦੇ ਮਾਤਾ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਮਾਲਤੀ ਦੇ ਪਹਿਲੇ ਜਨਮ ਦਿਨ 'ਤੇ ਉਸ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਦਿਖਾਇਆ ਜਾਵੇਗਾ ਜਿਸ ਨੂੰ ਦੇਖਣ ਲਈ  ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ।

PunjabKesari

ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ। ਇਸ ’ਚ ਅਦਾਕਾਰਾ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।

PunjabKesari


Shivani Bassan

Content Editor

Related News