ਪ੍ਰਿਯੰਕਾ ਚੋਪੜਾ ਜੋਨਸ ਨੂੰ ਅਗਲੇ ਮਹੀਨੇ ਗੋਲਡ ਹਾਊਸ ਗਾਲਾ 2025 ''ਚ ਕੀਤਾ ਜਾਵੇਗਾ ਸਨਮਾਨਿਤ
Tuesday, Apr 22, 2025 - 03:01 PM (IST)

ਮੁੰਬਈ (ਏਜੰਸੀ)- ਭਾਰਤੀ ਫਿਲਮ ਸਟਾਰ ਪ੍ਰਿਯੰਕਾ ਚੋਪੜਾ ਜੋਨਾਸ ਨੂੰ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਉਨ੍ਹਾਂ ਦੇ ਕੰਮ ਲਈ ਅਗਲੇ ਮਹੀਨੇ ਗੋਲਡ ਹਾਊਸ ਗਾਲਾ 2025 ਵਿਚ ਪਹਿਲਾ ਗਲੋਬਲ ਵੈਨਗਾਰਡ ਸਨਮਾਨ ਮਿਲੇਗਾ। ਅਦਾਕਾਰਾ ਨੂੰ ਹਿੰਦੀ ਸਿਨੇਮਾ ਅਤੇ ਹਾਲੀਵੁੱਡ ਵਿੱਚ "ਕ੍ਰਿਸ਼", "ਬਾਜੀਰਾਓ ਮਸਤਾਨੀ", "ਬਰਫੀ", "ਡੌਨ", "ਸਿਟਾਡੇਲ", ਅਤੇ "ਲਵ ਅਗੇਨ" ਵਰਗੇ ਪ੍ਰਸ਼ੰਸਾਯੋਗ ਕੰਮ ਰਾਹੀਂ ਏਸ਼ੀਆਈ ਪ੍ਰਸ਼ਾਂਤ ਅਤੇ ਪੱਛਮੀ ਸੱਭਿਆਚਾਰਾਂ ਨੂੰ ਜੋੜਨ ਵਾਲੇ ਆਪਣੇ ਬੇਮਿਸਾਲ 25 ਸਾਲਾਂ ਦੇ ਕਰੀਅਰ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਚੌਥਾ ਸਾਲਾਨਾ ਪੁਰਸਕਾਰ ਸਮਾਰੋਹ 10 ਮਈ ਨੂੰ ਲਾਸ ਏਂਜਲਸ ਦੇ ਡਾਊਨਟਾਊਨ ਵਿੱਚ ਮਿਊਜ਼ਿਕ ਸੈਂਟਰ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ "ਲਾਈਫ ਆਫ਼ ਪਾਈ" ਫਿਲਮ ਨਿਰਮਾਤਾ ਐਂਗ ਲੀ, ਨੇਪਾਲੀ-ਅਮਰੀਕੀ ਫੈਸ਼ਨ ਡਿਜ਼ਾਈਨਰ ਪ੍ਰਬਲ ਗੁਰੰਗ, "ਮੋਆਨਾ 2" ਦੇ ਕਲਾਕਾਰ ਅਤੇ ਨਿਰਮਾਤਾ, "ਵਿਕਡ" ਫੇਮ ਨਿਰਦੇਸ਼ਕ ਜੋਨ ਐੱਮ. ਚੂ, ਗਾਇਕ-ਗੀਤਕਾਰ ਅਤੇ ਸੰਗੀਤਕਾਰ ਲੌਫੀ, ਕੋਰੀਆਈ-ਅਮਰੀਕੀ ਲੇਖਕ ਅਤੇ ਪੱਤਰਕਾਰ ਮਿਨ ਜਿਨ ਲੀ, ਪੋਕੇਮੋਨ ਦੇ ਸੀਈਓ ਸੁਨੇਕਾਜ਼ੂ ਇਸ਼ੀਹਾਰਾ (ਪਿਕਾਚੂ ਦੇ ਨਾਲ), ਅਮਰੀਕੀ ਗਾਇਕ ਅਤੇ ਰੈਪਰ ਐਂਡਰਸਨ ਪਾਕ ਅਤੇ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਮੇਗਨ ਥੀ ਸਟੈਲੀਅਨ, ਓਲੰਪੀਅਨ ਅਤੇ ਪੈਰਾਲੰਪੀਅਨ ਸੁਨੀ ਲੀ, ਚੱਕ ਆਓਕੀ ਅਤੇ ਲੀ ਕੀਫਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।