''ਬਿੱਗ ਬੌਸ'' ਫੇਮ ਅਦਾਕਾਰਾ ਪ੍ਰਿਯੰਕਾ ਘਿਰੀ ਵਿਵਾਦਾਂ ''ਚ, ਲੱਗਾ ਗੰਭੀਰ ਦੋਸ਼
Tuesday, Apr 25, 2023 - 03:42 PM (IST)
![''ਬਿੱਗ ਬੌਸ'' ਫੇਮ ਅਦਾਕਾਰਾ ਪ੍ਰਿਯੰਕਾ ਘਿਰੀ ਵਿਵਾਦਾਂ ''ਚ, ਲੱਗਾ ਗੰਭੀਰ ਦੋਸ਼](https://static.jagbani.com/multimedia/2023_4image_15_40_357181230priyanka.jpg)
ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 16' ਦੀ ਮੁਕਾਬਲੇਬਾਜ਼ ਪ੍ਰਿਯੰਕਾ ਚਾਹਰ ਚੌਧਰੀ ਮੁਸ਼ਕਿਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਯੰਕਾ 'ਤੇ ਕੱਪੜੇ ਚੋਰੀ ਕਰਨ ਅਤੇ ਸਟਾਈਲ ਦੀ ਨਕਲ ਕਰਨ ਦਾ ਦੋਸ਼ ਲੱਗਾ ਹੈ। ਖ਼ਬਰ ਹੈ ਕਿ ਅਦਾਕਾਰਾ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ।
ਦੱਸ ਦਈਏ ਕਿ ਮਸ਼ਹੂਰ ਡਿਜ਼ਾਈਨਰ ਇਸ਼ਿਤਾ ਨੇ ਦਾਅਵਾ ਕੀਤਾ ਹੈ ਕਿ ਪ੍ਰਿਯੰਕਾ ਨੇ ਮੇਰੇ ਬ੍ਰਾਂਡੇਡ (ਮਹਿੰਗੇ) ਕੱਪੜੇ ਚੋਰੀ ਕੀਤੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਨੇ ਆਪਣੇ ਇੰਸਟਾ ਹੈਂਡਲ 'ਤੇ ਬੇਜ ਰੰਗ ਦਾ ਰਫਲ ਲਹਿੰਗਾ ਪਾ ਕੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਵੇਖ ਇਸ਼ਿਤਾ ਨੇ ਦਾਅਵਾ ਕੀਤਾ ਸੀ ਕਿ ਇਹ ਉਸ ਦੇ ਬ੍ਰਾਂਡ ਦੇ ਕੱਪੜੇ ਹਨ, ਜਿਨ੍ਹਾਂ ਨੂੰ ਉਸ ਨੇ ਖ਼ਾਸ ਤੌਰ 'ਤੇ ਡਿਜ਼ਾਈਨ ਕੀਤਾ ਸੀ। ਇਸ ਤੋਂ ਬਾਅਦ ਇਸ਼ਿਤਾ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਪ੍ਰਿਅੰਕਾ ਚਾਹਰ 'ਤੇ ਚੋਰੀ ਦੇ ਦੋਸ਼ ਲਾਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।