ਪ੍ਰੀਤੀ ਜ਼ਿੰਟਾ ਨੇ ਕਿਉਂ ਹੁਣ ਖ਼ੁਦ ਨੂੰ ਕਿਹਾ ਇਕ ਕਿਸਾਨ

Tuesday, Aug 24, 2021 - 05:22 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜਕਲ ਫ਼ਿਲਮਾਂ ਤੇ ਸਿਨੇਮਾ ਦੀ ਦੁਨੀਆ ਤੋਂ ਦੂਰ ਹੈ ਪਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਦਾ ਹਿੱਸਾ ਬਣਾਉਂਦੀ ਹੈ। ਪ੍ਰੀਤੀ ਨੇ ਕੁਝ ਸਮਾਂ ਪਹਿਲਾਂ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਉੱਪਰੀ ਸ਼ਿਮਲਾ ਖੇਤਰ ਦੇ ਸੇਬਾਂ ਦੇ ਬਾਗਾਂ ’ਚ ਖੜ੍ਹੀ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ ਇਸ ਵੀਡੀਓ ਦੇ ਨਾਲ ਪ੍ਰੀਤੀ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਕਿ ਉਹ ਹੁਣ ਅਧਿਕਾਰਤ ਤੌਰ ’ਤੇ ਇਕ ਕਿਸਾਨ ਬਣ ਗਈ ਹੈ ਤੇ ਹਮੇਸ਼ਾ ਸ਼ਿਮਲਾ ’ਚ ਉਸ ਦੇ ਬਾਗਾਂ ਦਾ ਦੌਰਾ ਕਰੇਗੀ।

ਪ੍ਰੀਤੀ ਵਿਆਹ ਤੋਂ ਬਾਅਦ ਹੀ ਅਮਰੀਕਾ ਚਲੀ ਗਈ ਹੈ ਤੇ ਅਕਸਰ ਸੋਸ਼ਲ ਮੀਡੀਆ ’ਤੇ ਆਪਣੀ ਅਮਰੀਕੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀ ਕਰਦੀ ਹੈ। ਪ੍ਰੀਤੀ ਇਨ੍ਹੀਂ ਦਿਨੀਂ ਸ਼ਿਮਲਾ ’ਚ ਹੈ ਤੇ ਉਸ ਦੇ ਸੇਬਾਂ ਦੇ ਬਾਗਾਂ ਨੂੰ ਵੇਖਦਿਆਂ ਉਸ ਨੂੰ ਬਚਪਨ ਤੋਂ ਹੀ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ ਹਨ। ਪ੍ਰੀਤੀ ਇਸ ਵੀਡੀਓ ’ਚ ਇਹ ਕਹਿੰਦੀ ਦਿਖਾਈ ਦੇ ਰਹੀ ਹੈ, ‘ਹੈਲੋ ਦੋਸਤੋ, ਮੈਂ ਇਥੇ ਸ਼ਿਮਲਾ ’ਚ ਆਪਣੇ ਫੈਮਿਲੀ ਫਾਰਮ ’ਚ ਹਾਂ ਤੇ ਵੇਖੋ ਕਿ ਇਥੇ ਬਹੁਤ ਸਾਰੇ ਸੁੰਦਰ ਸੇਬ ਹਨ ਕਿਉਂਕਿ ਇਨ੍ਹਾਂ ਦਿਨਾਂ ’ਚ ਸੇਬਾਂ ਦਾ ਸੀਜ਼ਨ ਚੱਲ ਰਿਹਾ ਹੈ। ਮੀਂਹ ਪੈ ਰਿਹਾ ਹੈ, ਵਾਲ ਸਲੇਟੀ ਹੋ ਗਏ ਹਨ ਪਰ ਮੈਂ ਬਹੁਤ ਖੁਸ਼ ਹਾਂ ਕਿਉਂਕਿ ਸੇਬ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਤੇ ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।’

 
 
 
 
 
 
 
 
 
 
 
 
 
 
 
 

A post shared by Preity G Zinta (@realpz)

ਪ੍ਰੀਤੀ ਅੱਗੇ ਕਹਿੰਦੀ ਹੈ, ‘ਹਿਮਾਚਲ ਦੇ ਸੇਬ ਦੁਨੀਆ ਦੇ ਸਭ ਤੋਂ ਵਧੀਆ ਸੇਬ ਹਨ। ਇਹ ਖੇਤੀ ਜੀਵਨ ਹੈ ਤੇ ਹੁਣ ਜਦੋਂ ਮੈਂ ਅਧਿਕਾਰਤ ਤੌਰ ’ਤੇ ਇਕ ਕਿਸਾਨ ਬਣ ਗਈ ਹਾਂ, ਸਿਰਫ ਹੁਣ ਹੀ ਨਹੀਂ, ਮੈਂ ਹਮੇਸ਼ਾ ਇਥੇ ਆਵਾਂਗੀ। ਇਸ ਪੋਸਟ ਨੂੰ ਸਾਂਝਾ ਕਰਦਿਆਂ ਪ੍ਰੀਤੀ ਨੇ ਆਪਣੇ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ਕਿ ਕਿਵੇਂ ਉਹ ਬਚਪਨ ’ਚ ਇਸ ਫਾਰਮ ਤੋਂ ਸੇਬ ਦਾ ਜੂਸ ਪੀਂਦੀ ਸੀ ਤੇ ਤਾਜ਼ੇ ਸੇਬ ਖਾਂਦੀ ਸੀ।’ ਪ੍ਰੀਤੀ ਨੇ ਇਸ ਪੋਸਟ ’ਚ ਸਪੱਸ਼ਟ ਕੀਤਾ ਹੈ ਕਿ ਉਹ ਦੋ ਸਾਲ ਪਹਿਲਾਂ ਇਕ ਸਰਕਾਰੀ ਕਿਸਾਨ ਬਣੀ ਸੀ ਤੇ ਹੁਣ ਉਹ ਹਿਮਾਚਲ ਪ੍ਰਦੇਸ਼ ਦੇ ਸੇਬ ਪੱਟੀ ਦੇ ਕਿਸਾਨਾਂ ਦੇ ਇਸ ਭਾਈਚਾਰੇ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹੈ।

ਪ੍ਰੀਤੀ ਜ਼ਿੰਟਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਦਿਲ ਸੇ’ ਨਾਲ ਕੀਤੀ ਸੀ। ਉਹ ‘ਸਿਪਾਹੀ’, ‘ਕਲ ਹੋ ਨਾ ਹੋ’, ‘ਵੀਰ ਜ਼ਾਰਾ’, ‘ਕੋਈ ਮਿਲ ਗਿਆ’ ਵਰਗੀਆਂ ਬਹੁਤ ਸਾਰੀਆਂ ਸੁਪਰਹਿੱਟ ਫ਼ਿਲਮਾਂ ਦਾ ਹਿੱਸਾ ਰਹੀ ਹੈ। ਪ੍ਰੀਤੀ 2016 ’ਚ ਜੇਨ ਗੁਡਨਫ ਨਾਲ ਵਿਆਹ ਕਰਨ ਤੋਂ ਬਾਅਦ ਅਮਰੀਕਾ ’ਚ ਸੈਟਲ ਹੋ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News